ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NC ਨੇ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਟਿੱਪਣੀ ਉਤੇ ਇਤਰਾਜ਼ ਪ੍ਰਗਟਾਇਆ

NC ਨੇ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਟਿੱਪਣੀ ਉਤੇ ਇਤਰਾਜ਼ ਪ੍ਰਗਟਾਇਆ

ਨੈਸ਼ਨਲ ਕਾਨਫਰੰਸ (ਐਨਸੀ) ਨੇ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਵਿਵਾਦਤ ਬਿਆਨ ਉਤੇ ਸਖਤ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਅਸੰਵਿਧਾਨਕ ਹੈ।  ਇਹ ਟਿੱਪਣੀ ਰਾਜਪਾਲ ਅਹੁਦੇ ਦੀ ਵਿਸ਼ਵਾਸਨੀਅਤ, ਆਜ਼ਾਦੀ ਅਤੇ ਨਿਰਪੱਖਤਾ ਉਤੇ ਸਵਾਲ ਖੜ੍ਹੇ ਕਰਦੀ ਹੈ।

 

ਰਾਜਪਾਲ ਨੇ ਐਤਵਾਰ ਨੂੰ ਕਿਹਾ ਸੀ ਕਿ ਅੱਤਵਾਦੀਆਂ ਨੂੰ ਮਾਸੂਮ ਲੋਕਾਂ ਨੂੰ ਮਾਰਨ ਦੀ ਬਜਾਏ ਭ੍ਰਿਸ਼ਟਾਚਾਰੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ, ਹਾਲਾਂਕਿ ਬਾਅਦ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਸੀ। ਸਾਂਝੇ ਬਿਆਨ ਵਿਚ ਨੈਸ਼ਨਲ ਕਾਨਫਰੰਸ ਦੇ 30 ਤੋਂ ਜ਼ਿਆਦਾ ਆਗੂਆਂ ਨੇ ਕਿਹਾ ਕਿ ਰਾਜਪਾਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਇਕ ਸੰਵਿਧਾਨਕ ਅਹੁਦੇ ਉਤੇ ਹੈ ਅਤੇ ਉਹ ਸੂਬੇ ਅਤੇ ਦੇਸ਼ ਦੇ ਸੰਵਿਧਾਨ ਦੇ ਰਾਖੇ ਹਨ।

 

ਨੈਸ਼ਨਲ ਕਾਨਫਰੰਸ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਉਮਰ ਅਬਦੁਲਾ ਖਿਲਾਫ ਰਾਜਪਾਲ ਦੀ ਟਿੱਪਣੀ ਉਤੇ ਵੀ ਤੀਖੀ ਪ੍ਰਕਿਰਿਆ ਪ੍ਰਗਟਾਈ। ਪਾਰਟੀ ਦੇ ਆਗੂਆਂ ਨੇ ਕਿਹਾ ਕਿ, ਉਮਰ ਅਬਦੁਲਾ ਦਾ ਸ਼ਾਨਦਾਰ ਰਾਜਨੀਤਿਕ ਸਫਰ ਰਿਹਾ ਹੈ। ਉਹ ਤਿੰਨ ਵਾਰ ਤੋਂ ਸੰਸਦ ਦੇ ਮੈਂਬਰ ਹਨ, ਉਹ ਪ੍ਰਧਾਨ ਮੰਤਰੀ (ਅਟਲ ਬਿਹਾਰੀ) ਵਾਜਪਾਈ ਸਮੇ਼ ਤਿੰਨ ਸਾਲ ਤੱਕ ਕੇਂਦਰੀ ਮੰਤਰੀ ਰਹੇ, ਛੇ ਸਾਲ ਤੱਕ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਰਹੇ ਅਤੇ ਜੰਮੂ ਕਸ਼ਮੀਰ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਦੇ ਆਗੂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:national conferrence questions on jammu kashmir governor