ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਹੁਣ ਤੱਕ ਆਈਐਸਆਈਐਸ ਨਾਲ ਜੁੜੇ 127 ਲੋਕ ਗ੍ਰਿਫਤਾਰ

ਭਾਰਤ ਚ ਸੁਰੱਖਿਆ ਏਜੰਸੀਆਂ ਨੇ ਆਈਐਸਆਈਐਸ ਵਿਚ ਸ਼ਾਮਲ ਹੋਣ ਦੇ ਸ਼ੱਕ ਕਾਰਨ ਹੁਣ ਤਕ 127 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦਾ ਬਹੁਤ ਵੱਡਾ ਹਿੱਸਾ ਵਿਵਾਦਪੂਰਨ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਈਕ ਦੇ ਭਾਸ਼ਣਾਂ ਤੋਂ ਪ੍ਰੇਰਿਤ ਹੈ। ਇਹ ਜਾਣਕਾਰੀ ਕੌਮੀ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਵਾਈ ਸੀ ਮੋਦੀ ਨੇ ਸੋਮਵਾਰ ਨੂੰ ਐਂਟੀ ਟੈਰਰ ਟੀਮ ਦੀ ਕਾਨਫਰੰਸ ਦੌਰਾਨ ਦਿੱਤੀ।

 

ਇਸ ਦੇ ਨਾਲ ਹੀ ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਕੌਮੀ ਜਾਂਚ ਏਜੰਸੀ ਦੇ ਆਈਜੀ ਆਲੋਕ ਮਿੱਤਲ ਨੇ ਕਿਹਾ ਕਿ ਭਾਰਤ ਵਿੱਚ ਆਈਐਸਆਈਐਸ ਨਾਲ ਸਬੰਧਤ ਮਾਮਲਿਆਂ ਵਿੱਚ ਹੁਣ ਤੱਕ 127 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 33 ਤਾਮਿਲਨਾਡੂ, 19 ਉੱਤਰ ਪ੍ਰਦੇਸ਼, 17 ਕੇਰਲ ਅਤੇ 14 ਤੇਲੰਗਾਨਾ ਦੇ ਹਨ।

 

ਇਸ ਦੇ ਨਾਲ ਹੀ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਡੀਜੀ ਯੋਗੇਸ਼ ਚੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅੱਤਵਾਦੀ ਸਮੂਹ ਜੇਐਮਬੀ ਨੇ ਬਿਹਾਰ, ਮਹਾਰਾਸ਼ਟਰ ਅਤੇ ਦੱਖਣੀ ਭਾਰਤ ਚ ਗਤੀਵਿਧੀ ਤੇਜ਼ ਕਰ ਦਿੱਤੀ ਹੈ ਤੇ 125 ਸ਼ੱਕੀ ਵਿਅਕਤੀਆਂ ਦੇ ਨਾਮ ਸੁਰੱਖਿਆ ਏਜੰਸੀਆਂ ਨਾਲ ਸਾਂਝੇ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Investigation Agency says 127 people arrested for ISIS links who inspired by Zakir Naik speeches