ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ 'ਚ ਦੋ ਵਾਰ ਹੋਵੇਗੀ NEET 'ਤੇ JEE ਪ੍ਰੀਖਿਆ

ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ

ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਮੈਡੀਕਲ ਦਾਖਲਾ ਪ੍ਰੀਖਿਆ NEET ਅਤੇ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ JEE Main ਸਾਲ ਵਿਚ ਦੋ ਵਾਰ ਹੋਵੇਗੀ। NEET ਦੀ ਪ੍ਰੀਖਿਆ ਹਰ ਸਾਲ ਫਰਵਰੀ ਅਤੇ ਮਈ ਵਿਚ ਆਯੋਜਿਤ ਕੀਤੀ ਜਾਵੇਗੀ। JEE Main ਦੀ ਪ੍ਰੀਖਿਆ ਹਰ ਸਾਲ ਜਨਵਰੀ ਅਤੇ ਅਪ੍ਰੈਲ 'ਚ ਹੋਏਗੀ. ਨੈੱਟ  (NET) ਦੀ ਪ੍ਰੀਖਿਆ ਦਸੰਬਰ 'ਚ ਹੋਵੇਗੀ।

 

ਦਿੱਲੀ 'ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਹੁਣ NEET, JEE ,NET ਪ੍ਰੀਖਿਆਵਾਂ ਕੌਮੀ ਜਾਂਚ ਏਜੰਸੀ ਦੁਆਰਾ ਆਯੋਜਿਤ ਕੀਤੀਆਂ ਜਾਣਗੀਆਂ। ਹੁਣ ਤੱਕ ਇਹਨਾਂ ਇਮਤਿਹਾਨਾਂ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ CBSE 'ਤੇ ਸੀ।


ਜਾਵੜੇਕਰ ਨੇ ਕਿਹਾ ਕਿ NEET ਅਤੇ JEE  'ਚ  ਦਾਖਲੇ ਲਈ ਦੋਨੇਂ ਵਾਰੀਆਂ 'ਚੋਂ ਸਭ ਤੋਂ ਵੱਧ ਪ੍ਰਾਪਤ ਸਕੋਰ ਤੇ ਵਿਚਾਰ ਕੀਤਾ ਜਾਵੇਗਾ।

 

ਇਸ ਤੋਂ ਇਲਾਵਾ, ਸਿਲੇਬਸ ਅਤੇ ਹੋਰ ਸਾਰੀਆਂ ਰਸਮੀ ਕਾਰਵਾਈਆਂ ਪਹਿਲਾਂ ਵਾਂਗ ਹੀ ਰਹਿਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Testing Agency To Conduct JEE Main NEET Exams Twice From Next Year: Prakash Javadekar