ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਰਾਸ਼ਟਰਵਾਦ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਦੀ ਹੋ ਰਹੀ ਦੁਰਵਰਤੋਂ: ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਰਾਸ਼ਟਰਵਾਦ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਦੀ ਦੁਰਵਰਤੋਂ ਹੋ ਰਹੀ ਹੈ। ਇਸ ਨਾਅਰੇ ਦੀ ਵਰਤੋਂ ਕਰਦਿਆਂ ਭਾਰਤ ਬਾਰੇ ਭਾਵੁਕ ਅਤੇ ਕੱਟੜਪੰਥੀ ਵਿਚਾਰ ਸਿਰਜਿਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਦੇਸ਼ ਦੇ ਨਾਗਰਿਕ ਵੱਖ-ਵੱਖ ਹੋ ਜਾਣਗੇ।

 

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉੱਤੇ ਲਿਖੀ ਕਿਤਾਬ ਦੀ ਸ਼ੁਰੂਆਤ ਮੌਕੇ ਕਹੀ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਇਕ ਦਿਨ ਇਤਿਹਾਸ ਉਸ ਨੂੰ ਨਕਾਰ ਦੇਵੇਗਾ ਤੇ ਸਾਰੇ ਤੱਥ ਸਹੀ ਤਰਤੀਬ ਚ ਵੇਖੇ ਜਾਣਗੇ।

 

ਪੁਸਤਕ ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਲੋਕਾਂ ਦਾ ਇੱਕ ਸਮੂਹ, ਜਿਨ੍ਹਾਂ ਨੂੰ ਜਾਂ ਤਾਂ ਇਤਿਹਾਸ ਪੜ੍ਹਨ ਦਾ ਸਬਰ ਨਹੀਂ ਹੈ ਜਾਂ ਕਿਸੇ ਮੰਦਭਾਗੀ ਭਾਵਨਾ ਤੋਂ ਪੀੜਤ ਹੋ ਕੇ ਪੰਡਿਤ ਨਹਿਰੂ ਨੂੰ ਗਲਤ ਦ੍ਰਿਸ਼ਟੀਕੋਣ ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਤਿਹਾਸ ਚ ਗਲਤ ਅਤੇ ਨਕਲੀ ਚੀਜ਼ਾਂ ਨੂੰ ਨਕਾਰਨ ਅਤੇ ਉਨ੍ਹਾਂ ਨੂੰ ਸਹੀ ਤਰਤੀਬ ਚ ਰੱਖਣ ਦੀ ਸਮਰੱਥਾ ਹੈ।

 

ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਪੰਡਤ ਨਹਿਰੂ ਬਾਰੇ ਸਾਰੀਆਂ ਫੈਲੀਆਂ ਗੱਲਾਂ ਨੂੰ ਸਹੀ ਤਰਤੀਬ ਚ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਨੇ ਅਸਥਿਰਤਾ ਦੇ ਸਮੇਂ ਦੇਸ਼ ਦੀ ਅਗਵਾਈ ਕੀਤੀ ਤੇ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਨੇ ਸਮਾਜਿਕ ਅਤੇ ਰਾਜਨੀਤਿਕ ਮਤਭੇਦ ਅਪਣਾ ਕੇ ਲੋਕਤੰਤਰ ਦਾ ਰਾਹ ਅਪਣਾਇਆ। ਆਪਣੇ ਯੁੱਗ ਦੇ ਮਹਾਨ ਦੂਰਅੰਦੇਸ਼ੀ ਪੰਡਿਤ ਨਹਿਰੂ ਨੂੰ ਭਾਰਤੀ ਵਿਰਾਸਤ 'ਤੇ ਮਾਣ ਸੀ ਤੇ ਉਸੇ ਵਿਰਾਸਤ ਤੋਂ ਫਾਰਮੂਲੇ ਲੈਂਦੇ ਹੋਏ ਆਧੁਨਿਕ ਭਾਰਤ ਦੀ ਨੀਂਹ ਰੱਖੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nationalism and the slogan of Bharat Mata Ki Jai are being misused says Former PM Manmohan Singh