ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ‘ਇਕ ਦੇਸ਼-ਇਕ ਚੋਣ’ ਨੂੰ ਮਿਲੀ ਨਵੀਨ ਪਟਨਾਇਕ ਦੀ ਹਮਾਇਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵ ‘ਇਕ ਦੇਸ਼-ਇਕ ਚੋਣ’ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜਦ ਮੁਖੀ ਨਵੀਨ ਪਟਨਾਇਕ ਦੀ ਹਮਾਇਤ ਮਿਲੀ ਹੈ। ਸਰਬਦਲੀ ਬੈਠਕ ਮਗਰੋਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਸਾਡੀ ਪਾਰਟੀ ਇਕ ਰਾਸ਼ਟਰ ਇਕ ਚੋਣ ਦੇ ਵਿਚਾਰ ਦੀ ਹਮਾਇਤ ਕਰਦੀ ਹੈ।

 

ਬੀਜੂ ਜਨਤਾ ਦਲ ਦੇ ਮੁਖੀ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦੇਸ਼ ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਾਉਣ ਦੇ ਹੱਕ ਚ ਹਨ। ਪੀਐਮ ਮੋਦੀ ਦੁਆਰਾ ਇਸ ਮੁੱਦੇ ਤੇ ਸੱਦੀ ਗਈ ਬੈਠਕ ਚ ਸ਼ਾਮਲ ਹੋਏ ਪਟਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਚ ਸ਼ਾਂਤੀ ਤੇ ਅਹਿੰਸਾ ਸ਼ਬਦ ਜੋੜਨ ਦਾ ਸੁਝਾਵ ਦਿੱਤਾ ਹੈ।

 

ਦੱਸਣਯੋਗ ਹੈ ਕਿ ਮੋਦੀ ਨੇ ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠਿਆਂ ਕਰਾਉਣ ਅਤੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਸਬੰਧੀ ਸਮਾਗਮ ਸਮੇਤ ਹੋਰਨਾਂ ਮੁੱਦਿਆਂ ’ਤੇ ਸਰਬਦਲੀ ਬੈਠਕ ਸੱਦੀ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naveen Patnaik says BJD is supporting the idea of One Nation One Election