ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਭੁਵਨੇਸ਼ਵਰ ਵਿਚ ਇਕ ਜਨਤਕ ਸਮਾਰੋਹ ਦੌਰਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ। ਉਨ੍ਹਾਂ ਲਗਾਤਾਰ ਪੰਜਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਨਵੀਨ ਪਟਨਾਇਕ ਅਤੇ ਉਨ੍ਹਾਂ ਦੇ 20 ਮੰਤਰੀਆਂ ਵਿਚੋਂ ਕਰੀਬ ਅੱਧੇ ਪਹਿਲੀ ਵਾਰ ਮੰਤਰੀ ਬਨਣ ਜਾ ਰਹੇ ਹਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ, ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ ਨੇ ਮੰਗਲਵਾਰ ਦੀ ਸ਼ਾਮ ਨੂੰ ਪਟਨਾਇਕ ਦੀ ਸਿਫਾਰਸ਼ ਉਤੇ 11 ਕੈਬਨਿਟ ਮੰਤਰੀ ਅਤੇ 9 ਰਾਜ ਮੰਤਰੀਆਂ ਦੀ ਨਿਯੁਕਤੀ ਕੀਤੀ। ਪਟਨਾਇਕ ਤੋਂ ਪਹਿਲਾਂ ਕੇਵਲ ਦੋ ਮੁੱਖ ਮੰਤਰੀ ਪੱਛਮੀ ਬੰਗਾਲ ਵਿਚ ਜੋਤੀ ਬਾਸੂ ਅਤੇ ਸਿਕਮ ਵਿਚ ਪਵਨ ਚਾਮਲਿੰਗ ਪੰਜ ਵਾਰ ਮੁੱਖ ਮੰਤਰੀ ਰਹੇ ਹਨ।
#Visuals Naveen Patnaik takes oath as the Chief Minister of Odisha for a fifth time pic.twitter.com/o82Qkx1xn6
— ANI (@ANI) May 29, 2019
ਸਹੁੰ ਚੁੱਕ ਸਮਾਗਮ ਮੌਕੇ ਲੇਖਕਾ ਅਤੇ ਨਵੀਨ ਪਟਨਾਇਕ ਦੀ ਭੈਣ ਗੀਤਾ ਮੇਹਤਾ ਵੀ ਹਾਜ਼ਰ ਸਨ।
ਗਿਆਰਾਂ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲਿਆਂ ਵਿਚ ਝਾਰਸੁਗੁਡਾ ਦੇ ਵਿਧਾਇਕ ਨਬਾ ਕਿਸ਼ੋਰ ਦਾਸ ਅਤੇ ਤਿਤਲਾਗੜ੍ਹ ਦੇ ਵਿਧਾਇਕ ਟੁਕੁਨੀ ਸਾਹੂ ਨੂੰ ਛੱਡਕੇ ਸਾਰੇ ਪੁਰਾਣੇ ਚੇਹਰੇ ਹਨ। ਨੌ ਰਾਜ ਮੰਤਰੀਆਂ ਵਿਚ ਅਸ਼ੋਕ ਪਾਂਡਾ ਨੂੰ ਛੱਡਕੇ ਸਾਰੇ ਨਵੇਂ ਹਨ। ਹੁਣ ਮੁੱਖ ਮੰਤਰੀ ਨਵੀਨ ਪਟਨਾਇਕ ਨੁੰ ਮਿਲਾਕੇ ਮੰਤਰੀ ਮੰਡਲ ਦੀ ਗਿਣਤੀ 21 ਹੋ ਗਈ ਹੈ।
Bhubaneswar: Gita Mehta, prominent Indian writer and sister of Naveen Patnaik also present at the swearing in ceremony of Naveen Patnaik. pic.twitter.com/tk0dx7uBit
— ANI (@ANI) May 29, 2019