ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੇ ‘ਕੈਪਟਨ’ ਵਾਲੇ ਮੁੱਦੇ ’ਤੇ ਦਿੱਤੀ ਸਫਾਈ, ਕਿਹਾ ‘ਸੁਲਝਾ ਲਵਾਂਗੇ’

1 / 2ਨਵਜੋਤ ਸਿੱਧੂ ਨੇ ‘ਕੈਪਟਨ’ ਵਾਲੇ ਮੁੱਦੇ ’ਤੇ ਦਿੱਤੀ ਸਫਾਈ, ਕਿਹਾ ‘ਸੁਲਝਾ ਲਵਾਂਗੇ’

2 / 2ਨਵਜੋਤ ਸਿੱਧੂ ਨੇ ‘ਕੈਪਟਨ’ ਵਾਲੇ ਮੁੱਦੇ ’ਤੇ ਦਿੱਤੀ ਸਫਾਈ, ਕਿਹਾ ‘ਸੁਲਝਾ ਲਵਾਂਗੇ’

PreviousNext

‘ਕੈਪਟਨ’ ਵਾਲੇ ਬਿਆਨ ਤੇ ਘਿਰਦੇ ਨਜ਼ਰ ਆ ਰਹੇ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਪੂਰੀ ਤਰ੍ਹਾਂ ਹੁਣ ਬੈਕਫੁੱਟ ਤੇ ਨਜ਼ਰ ਆ ਰਹੇ ਹਨ। ਉਹ ਵਾਰ-ਵਾਰ ਇਸ ਵਿਚ ਸਫਾਈ ਦੇ ਰਹੇ ਹਨ। ਰਾਜਸਥਾਨ ਦੇ ਝਾਲਾਵਾੜ ਚ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਕਿਹਾ, ਮੈਲੀ ਚੱਦਰ ਖੁੱਲ੍ਹੇ ਚ ਨਹੀਂ ਧੋਈ ਜਾਂਦੀ, ਉਹ (ਕੈਪਟਨ ਅਮਰਿੰਦਰ) ਪਿਤਾ ਸਮਾਨ ਹਨ, ਮੈਂ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਕਰਦਾ ਹਾਂ। ਮਿਲ ਕੇ ਮੁੱਦੇ ਸੁਲਝਾਵਾਂਗੇ।

 

ਇਸ ਤੋਂ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਜੀ ਦੇ ਬਿਆਨ ਨੂੰ ਭੰਨਤੋੜ ਕਰਦਿਆਂ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਪੰਜਾਬ ਸਰਕਾਰ ਚ ਸ਼ਾਮਲ ਮੰਤਰੀਆਂ ਦਾ ਵਿਰੋਧ ਵੱਧਦਾ ਜਾ ਰਿਹਾ ਹੈ। ਲੁਧਿਆਣਾ ਚ ਤਾਂ ਸਿੱਧੂ ਦੇ ਬਿਆਨ ਖਿਲਾਫ ਪੋਸਟਰ ਵੀ ਲਗਾ ਦਿੱਤੇ ਹਨ।

 

 

ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਬਿੱਟੂ ਨੇ ਕਿਹਾ, ਲੁਧਿਆਣਾ ਚ ਹਰੇਕ ਥਾਂ ਇਹ ਪੋਸਟਰ ਲਗੇ ਹਨ ਜਿਨ੍ਹਾਂ ਤੇ ਲਿਖਿਆ ਹੈ ਕਿ ਪੰਜਾਬ ਦਾ ਕੈਪਟਨ ਸਾਡਾ ਕੈਪਟਨ ਹੈ। ਇਹ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ। ਨਵਜੋਤ ਨੂੰ ਆਪਣੇ ਬਿਆਨ ਤੇ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਮੰਨਦੇ ਹਨ ਕਿ ਅਮਰਿੰਦਰ ਉਨ੍ਹਾਂ ਦੇ ਪਿਤਾ ਸਮਾਨ ਹਨ ਤਾਂ ਮੁਆਫੀ ਮੰਗਣ ਚ ਸ਼ਰਮ ਕਿਉਂ ਕਰ ਰਹੇ ਹਨ।

 

ਦਰਅਸਲ ਪੰਜਾਬ ਦੇ ਲੁਧਿਆਣਾ ’ਚ ਜਿਹੜੇ ਪੋਸਟਰ ਲਗੇ ਹਨ, ਉਨ੍ਹਾਂ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਿਚਾਲੇ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਇੱਕ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਫ਼ੋਟੋ ਲਗੀ ਹੈ ਅਤੇ ਦੂਜੇ ਪਾਸੇ ਸੋਨੀਆ ਗਾਂਧੀ ਦੀ।

 

ਦੱਸਣਯੋਗ ਹੈ ਕਿ ਪਾਕਿਸਤਾਨ ਦੀ ਯਾਤਰਾ ਤੋਂ ਪਰਤੇ ਪੰਜਾਬ ਸਰਕਾਰ ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ, ਮੇਰੇ ਕੈਪਟਨ ਰਾਹੁਲ ਗਾਂਧੀ ਹਨ, ਤੁਸੀਂ ਕਿਹੜੇ ਕੈਪਟਨ ਦੀ ਗੱਲ ਕਰ ਰਹੇ ਹੋ। ਸਿੱਧੂ ਦੇ ਇਸ ਬਿਆਨ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੇ ਉਨ੍ਹਾਂ ਕੈੜੇ ਹੱਥੀ ਲੈਂਦਿਆਂ ਉਨ੍ਹਾਂ ਦਾ ਅਸਤੀਫਾ ਹੀ ਮੰਗ ਲਿਆ ਹੈ। ਹੁਣ ਨਵਜੋਤ ਸਿੱਧੂ ਦੇ ਵਾਰ-ਵਾਰ ਸਫਾਈ ਦੇਣ ਮਗਰੋਂ ਵੀ ਉਨ੍ਹਾਂ ਖਿਲਾਫ ਵਿਰੋਧ ਸ਼ਾਂਤ ਨਹੀਂ ਹੋ ਰਿਹਾ ਹੈ।

 

ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਸਿੱਧੂ ਨੂੰ ਨਸੀਹਤ ਦਿੱਤੀ ਗਈ ਕਿ ਕੈਪਟਨ ਖਿਲਾਫ ਕੁੱਝ ਵੀ ਨਾ ਬੋਲਣ। ਮੰਨਿਆ ਜਾ ਰਿਹਾ ਹੈ ਕਿ ਇਸ ਮਗਰੋਂ ਸਿੱਧੂ ਵਲੋਂ ਇਹ ਸਫਾਈ ਆਈ ਹੈ। ਦੂਜੇ ਪਾਸੇ 3 ਦਸੰਬਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਬੈਠਕ ਚ ਵੀ ਸਿੱਧੂ ਦੇ ਸ਼ਾਮਲ ਨਾ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu clarifies Captain cleanliness says will resolve