ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰਚੁੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਨੂੰ ਲਗੇ ਲਗਾਉਣਾ ਨਵਜੋਤ ਸਿੱਧੂ ਦੇ ਗਲੇ ਦੀ ਹੱਡੀ ਬਣ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇੱਕ ਭਾਵੁਕ ਪਲ ਸੀ।
In the past also efforts for peace have been made, the late Vajpayee ji had taken 'dosti bus' to Lahore, invited Musharraf. PM Modi invited Nawaz Sharif to oath-taking, he also went suddenly to Lahore: Navjot Singh Sidhu pic.twitter.com/4UyVKDdwDf
— ANI (@ANI) August 21, 2018
ਸਿੱਧੂ ਨੇ ਕਿਹਾ ਕਿ ਜੇਕਰ ਤੁਹਾਡੇ ਨਾਲ ਕੋਈ ਹੱਥ ਮਿਲਾਉਣ ਲਈ ਕੋਈ ਸਾਹਮਣੇ ਖੜ੍ਹਾ ਹੋ ਜਾਵੇ ਅਤੇ ਪਿਆਰ ਸਤਿਕਾਰ ਨਾਲ ਤੁਹਾਡਾ ਮਾਣ ਸਤਿਕਾਰ ਕਰਨ ਲੱਗੇ ਜਾਵੇ ਤਾਂ ਉਸ ਵੱਲ ਪਿੱਠ ਕਰਕੇ ਤਾਂ ਨਹੀਂ ਕੰਮ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਉਹੀ ਕੀਤਾ ਜੋ ਮੈਨੂੰ ਸ੍ਰਿਸਟਾਚਾਰ ਨਾਤੇ ਕਰਨਾ ਚਾਹੀਦਾ ਸੀ।
ਨਵਜੋਤ ਸਿੱਧੂ ਨੇ ਸਾਫ ਕੀਤਾ ਕਿ ਉਨ੍ਹਾਂ ਦਾ ਦੋਰਾ ਕੋਈ ਸਿਆਸਤ ਤੋਂ ਪ੍ਰੇਰਿਤ ਨਹੀਂ ਸੀ। ਜਿ਼ਕਰਯੋਗ ਹੈ ਕਿ ਇਮਰਾਨ ਦੇ ਸਹੁੰਚੁੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਉਹ ਗਲੇ ਮਿਲਦੇ ਹੋਏ ਨਜ਼ਰ ਆਏ ਸਨ। ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਦੇ ਫੌਜ ਮੁਖੀ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਤੇ ਵਿਚਾਰ ਕਰ ਰਹੇ ਸਨ।
ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਧੂ ਦੀ ਇਸ ਹਰਕਤ ਦੇ ਪੱਖ ਚ ਨਹੀਂ ਹਨ। ਕੈਪਟਨ ਨੇ ਸਾਫ ਕੀਤਾ ਕਿ ਸਿੱਧੂ ਦਾ ਇਮਰਾਨ ਖ਼ਾਨ ਦੇ ਸਹੁੰਚੁੱਕ ਸਮਾਗਮ ਚ ਸ਼ਾਮਲ ਹੋਣ ਦੇ ਫੈਸਲੇ ਨਾਲ ਪੰਜਾਬ ਸਰਕਾਰ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਤੋਂ ਸਿਆਸਤ ਚ ਆਏ ਸਿੱਧੂ ਨੇ ਆਪਣੀ ਮਰਜ਼ੀ ਨਾਲ ਪਾਕਿਸਤਾਨ ਗਏ ਹਨ।
ਦੂਜੇ ਪਾਸੇ ਸਿੱਧੂ ਨੇ ਕਿਹਾ ਕਿ ਕੈਪਟਨ ਸਾਬ ਸਮੇਤ ਕਾਂਗਰਸ ਦੇ ਕਈ ਆਗੂਆਂ ਨੇ ਇਸ ਮੁੱਦੇ ਤੇ ਆਪਣੇ ਵਿਚਾਰ ਰੱਖੇ ਹਨ। ਇਹ ਲੋਕਤੰਤਰ ਹੈ ਅਤੇ ਸਾਰਿਆਂ ਨੂੰ ਆਪਣੀ ਸਲਾਹ ਵਿਚਾਰ ਰੱਖਣ ਦਾ ਹੱਕ ਹੈ।
ਦੂਜੇ ਪਾਸੇ ਭਾਜਪਾ ਨੇ ਸਿੱਧੂ ਦੇ ਪਾਕਿਸਤਾਨ ਦੌਰੇ ਖਾਸ ਕਰਕੇ ਪਾਕਿਸਤਾਨ ਫੌਜ ਮੁਖੀ ਨੂੰ ਗਲੇ ਲਗਾਉਣ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਇਸ ਪਹਿਲਾਂ ਸਿੱਧੂ ਨੇ ਪਾਕਿਸਤਾਨ ਤੋਂ ਆਉਣ ਮਗਰੋਂ ਐਤਵਾਰ ਨੂੰ ਸਫਾਈ ਦਿੰਦਿਆਂ ਕਿਹਾ ਸੀ ਕਿ ਉਹ ਆਖਰ ਕੀ ਕਰਦੇ ਜਦ ਕਿਸੇ ਨੇ ਉਨ੍ਹਾਂ ਤੋਂ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਰਸਤੇ ਨੂੰ ਖੋਲ੍ਹਣ ਦੀ ਗੱਲ ਕੀਤੀ।