ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਸ਼ਨੋ ਦੇਵੀ ਪੁੱਜੇ ਨਵਜੋਤ ਸਿੱਧੂ ਨਾਲ ਧੱਕਾ–ਮੁੱਕੀ, ਸ਼ਿਵ ਸੈਨਿਕਾਂ ਵੱਲੋਂ ਨਾਅਰੇਬਾਜ਼ੀ

ਵੈਸ਼ਨੋ ਦੇਵੀ ਪੁੱਜੇ ਨਵਜੋਤ ਸਿੱਧੂ ਨਾਲ ਧੱਕਾ–ਮੁੱਕੀ, ਸ਼ਿਵ ਸੈਨਿਕਾਂ ਵੱਲੋਂ ਨਾਅਰੇਬਾਜ਼ੀ

ਵੈਸ਼ਨੋ ਦੇਵੀ ਪੁੱਜੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਧੱਕਾ–ਮੁੱਕੀ ਹੋਣ ਤੇ ਉਨ੍ਹਾਂ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਵ ਸੈਨਾ ਦੇ ਆਗੂਆਂ ਤੇ ਕਾਰਕੁੰਨਾਂ ਨੇ ਅੱਜ ਨਵਜੋਤ ਸਿੱਧੂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

 

 

ਮੁਜ਼ਾਹਰਾਕਾਰੀਆਂ ਨੇ ਸੁਆਲ ਕੀਤੇ ਕਿ ਵੈਸ਼ਨੋ ਦੇਵੀ ’ਚ ਨਵਜੋਤ ਸਿੰਘ ਸਿੱਧੂ ਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਨਵਜੋਤ ਸਿੱਧੂ ਪਾਕਿਸਤਾਨ ਦੇ ਹੱਕ ਵਿੱਚ ਬਿਆਨਬਾਜ਼ੀ ਕਰ ਚੁੱਕੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਖ਼ਾਲਿਸਤਾਨੀ ਅੱਤਵਾਦੀ ਤੇ ਹਾਫ਼ਿਜ਼ ਸਈਦ ਦੇ ਨਜ਼ਦੀਕੀ ਗੋਪਾਲ ਸਿੰਘ ਚਾਵਲਾ ਨੇ ਸ੍ਰੀ ਸਿੱਧੂ ਨਾਲ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਸ੍ਰੀ ਸਿੱਧੂ ਦੀ ਪਾਕਿਸਤਾਨ ਯਾਤਰਾ ਵਿਵਾਦਾਂ ’ਚ ਆ ਗਈ ਸੀ।

 

 

ਉਸ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਜਿਵੇਂ ਇੱਕ ਭੂਚਾਲ ਆ ਗਿਆ ਸੀ। ਵਿਰੋਧੀ ਪਾਰਟੀਆਂ ਨੇ ਤਦ ਕਾਂਗਰਸ ਨੂੰ ਵੀ ਸ੍ਰੀ ਸਿੱਧੂ ਦੀ ਪਾਕਿਸਤਾਨੀ ਫ਼ੌਜ ਮੁਖੀ ਬਾਜਵਾ ਨਾਲ ਜੱਫੀ ਅਤੇ ਚਾਵਲਾ ਨਾਲ ਸ੍ਰੀ ਸਿੱਧੂ ਦੀ ਨੇੜਤਾ ਜਿਹੇ ਮੁੱਦਿਆਂ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu manhandled at Vaishnodevi Shiv Sainiks raise slogans