ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਨਾਮਾਤਰ

ਨਵਜੋਤ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਨਾਮਾਤਰ

ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਜਾਣ ਦੀ ਸਿਆਸੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਨਾਮਾਤਰ ਹੈ। ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਕੇਂਦਰ ਸਰਕਾਰ ਦੇ ਕੁਝ ਸੂਤਰਾਂ ਨੇ ਦਿੱਤੀ ਹੈ।

 

 

ਚੇਤੇ ਰਹੇ ਕਿ ਇਹ ਸ੍ਰੀ ਸਿੱਧੂ ਹੀ ਸਨ, ਜਿਨ੍ਹਾਂ ਨੇ ਪਿਛਲੇ ਵਰ੍ਹੇ ਭਾਰਤ ਦੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇੱਕ ਵਾਰ ਫਿਰ ਦੁਹਰਾਈ ਸੀ; ਜਦੋਂ ਉਨ੍ਹਾਂ ਦੇ ਪੱਕੇ ਦੋਸਤ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ। ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਜਿਸ ਜਗ੍ਹਾ ਉੱਤੇ ਸਥਿਤ ਹੈ, ਉਸੇ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਵਰ੍ਹੇ ਬਿਤਾਏ ਸਨ।

 

 

ਭਾਰਤ ਦੀ ਸਿੱਖ ਸੰਗਤ ਤਾਂ ਦੇਸ਼ ਦੀ ਆਜ਼ਾਦੀ ਭਾਵ 1947 ਤੋਂ ਹੀ ਇਹ ਲਾਂਘਾ ਖੋਲ੍ਹਣ ਦੀ ਮੰਗ ਕਰਦੀ ਆ ਰਹੀ ਸੀ। ਹੁਣ ਜਦੋਂ ਸ੍ਰੀ ਇਮਰਾਨ ਖ਼ਾਨ ਨੇ ਆਪਣੇ ਦੋਸਤ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਮੰਨ ਕੇ ਤੁਰੰਤ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ ਤੇ ਸ੍ਰੀ ਖ਼ਾਨ ਨੇ ਹੀ ਸ੍ਰੀ ਸਿੱਧੂ ਨੂੰ 9 ਨਵੰਬਰ ਨੂੰ ਇਸ ਲਾਂਘੇ ਦੇ ਪਾਕਿਸਤਾਨ ’ਚ ਉਦਘਾਟਨ ਲਈ ਸੱਦਿਆ ਹੈ।

 

 

ਸੂਤਰਾਂ ਮੁਤਾਬਕ ਸ੍ਰੀ ਸਿੱਧੂ ਨੂੰ ਹੀ ਨਹੀਂ, ਕਿਸੇ ਵੀ ਹੋਰ ਅਹਿਮ ਸ਼ਖ਼ਸੀਅਤ ਲਈ ਉਸ ਹਾਲਤ ਵਿੱਚ ਵਿਦੇਸ਼ ਜਾਣ ਵਾਸਤੇ ਸਿਆਸੀ ਮਨਜ਼ੂਰੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਜੇ ਉਹ 9 ਨਵੰਬਰ ਨੂੰ ਸਿਰਫ਼ ਇੱਕ ਆਮ ਸ਼਼ਰਧਾਲੂ ਵਜੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ। ਪਰ 9 ਨਵੰਬਰ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਕਿਸੇ ਵੀ ਅਹਿਮ ਸ਼ਖ਼ਸੀਅਤ ਨੂੰ ਲਾਜ਼ਮੀ ਤੌਰ ’ਤੇ ਸਿਆਸੀ ਮਨਜ਼ੂਰੀ ਲੈਣੀ ਹੋਵੇਗੀ।

 

 

ਕੇਂਦਰ ਸਰਕਾਰ ਨਾਲ ਜੁੜੇ ਸੂਤਰਾਂ ਮੁਤਾਬਕ ਸ੍ਰੀ ਸਿੱਧੂ ਨੂੰ 9 ਨਵੰਬਰ ਨੂੰ ਪਾਕਿਸਤਾਨ ’ਚ ਹੋਣ ਵਾਲੇ ਉਦਘਾਟਨ ਸਮਾਰੋਹ ਲਈ ਸਿਆਸੀ ਮਨਜ਼ੂਰੀ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਸਿੱਧੂ ਬੀਤੇ ਪਾਕਿਸਤਾਨ ਜਾਣ ਲਈ ਬੁੱਧਵਾਰ ਤੇ ਸਨਿੱਚਰਵਾਰ ਨੂੰ ਦੋ ਵਾਰ ਆਪਣੀ ਅਰਜ਼ੀ ਵਿਦੇਸ਼ ਮੰਤਰਾਲੇ ਨੂੰ ਭੇਜ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu may not get Political Clearance to travel to Pakistan for Kartarpur Corridor