ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਸਿਆਸਤ ਚ ਆਉਣ ਦੇ ਸਵਾਲ ਤੇ ਗੰਭੀਰ ਜਵਾਬ ਦਿੱਤਾ ਹੈ। ਗੌਤਮ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਮੌਕਾ ਮਿਲਦਾ ਹੈ ਤਾਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਰਬੜ ਸਟੈਂਪ ਨਹੀਂ ਬਣਾਂਗਾ। ਟੀਮ ਇੰਡੀਆ ਲਈ 58 ਟੈਸਟ ਅਤੇ 147 ਵਨਡੇ ਖੇਡਣ ਵਾਲੇ ਗੌਤਮ ਗੰਭੀਰ ਨੇ ਲੰਘੀ 4 ਦਸੰਬਰ ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਗੌਤਮ ਗੰਭੀਰ ਨੇ ਰਿਟਾਇਰਮੈਂਟ ਤੇ ਕਿਸੇ ਖਿਡਾਰੀ ਲਈ ਫੇਅਰਵੈਲ ਮੈਚ ਕਰਵਾਏ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ।
ਗੌਤਮ ਗੰਭੀਰ ਨੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਕਿਹਾ ਹੈ ਸਿੱਧੂ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਸੀ। ਗੌਤਮ ਨੇ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ।
ਦੱਸਣਯੋਗ ਹੈ ਗੌਤਮ ਗੰਭੀਰ 6 ਦਸੰਬਰ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਚ ਆਂਧਰਾ ਪ੍ਰਦੇਸ਼ ਖਿਲਾਫ ਆਪਣੀ ਆਖਰੀ ਰਣਜੀ ਮੈਚ ਖੇਡਣਗੇ।