ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ‘ਚ ਇਮਰਾਨ ਖਾਨ ਦਾ ਅਹਿਮ ਯੋਗਦਾਨ: ਨਵਜੋਤ ਸਿੱਧੂ  

ਕਾਂਗਰਸ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਪਾਕਿਸਤਾਨ ਦੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਖੇ ਮੱਥਾ ਟੇਕਣ ਲਈ ਇਥੇ ਪਹੁੰਚੇ ਸਨ।

 

ਇਸ ਤੋਂ ਬਾਅਦ ਉਨ੍ਹਾਂ ਨੇ ਪਾਕਿਸਤਾਨ ਵਿੱਚ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ। 

 

ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਸਰਹੱਦਾਂ ਨੂੰ ਢਾਹ ਦਿੱਤਾ ਗਿਆ ਹੈ, ਇਸ ਕੰਮ ਲਈ ਮੇਰੇ ਦੋਸਤ ਇਮਰਾਨ ਖ਼ਾਨ ਦੇ ਯੋਗਦਾਨ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ‘ਚ ਇਮਰਾਨ ਖਾਨ ਦਾ ਅਹਿਮ ਯੋਗਦਾਨ ਹੈ। 

 

ਨਵਜੋਤ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਦੇ ਖੋਲ੍ਹਣ ਲਈ ਵਿਸ਼ੇਸ਼ ਰੁਚੀ ਲੈਣ ਲਈ ਮੋਦੀ ਸਰਕਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀਆਂ ਤੋਂ ਉੱਪਰ ਉਠ ਕੇ ਕੀਤੇ ਕੰਮ ਹਮੇਸ਼ਾ ਲੋਕ ਯਾਦ ਕਰਦੇ ਹਨ। 

 


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੂੰ ਸਰਕਾਰ ਵੱਲੋਂ ਸਿੱਖ ‘ਜਥੇ’ ਨਾਲ ਆਗਿਆ ਦਿੱਤੀ ਗਈ ਸੀ ਜੋ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੀ ਯਾਤਰਾ ਕਰਨਗੇ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਸਿੱਧੂ ਨੂੰ ਵਾਹਗਾ ਰਸਤੇ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ। ਪਾਕਿਸਤਾਨ ਨੇ ਸਿੱਧੂ ਨੂੰ ਸਮਾਗਮ ਦਾ ਪਹਿਲਾ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਵੀਜ਼ਾ ਵੀ ਦੇ ਦਿੱਤਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Singh Sidhu addressing inaugural ceremony of Kartarpur Corridor in Pakistan