ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

28 ਦਿਨਾਂ ਚ 80 ਰੈਲੀਆਂ, ਨਵਜੋਤ ਸਿੰਘ ਸਿੱਧੂ ਦਾ ਹੋਇਆ ਖ਼ਰਾਬ ਵੋਕਲ ਕਾਰਡ

                           
ਲੋਕ ਸਭਾ ਚੋਣਾਂ ਦੌਰਾਨ ਵਿਵਾਦਗ੍ਰਸਤ ਬਿਆਨ ਕਾਰਨ ਚਰਚਾ ਵਿੱਚ ਚੱਲ ਰਹੇ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਗਲਾ ਖ਼ਰਾਬ ਹੋ ਗਿਆ ਹੈ। ਨਵਜੋਤ ਸਿੱਧੂ ਨੇ ਕਾਂਗਰਸ ਉਮੀਦਵਾਰਾਂ ਲਈ ਬੀਤੇ 28 ਦਿਨਾਂ 'ਚ 80 ਸਿਆਸੀ ਰੈਲੀਆਂ ਕੀਤੀਆਂ ਹਨ ਜਿਸ ਨਾਲ ਉਨ੍ਹਾਂ ਦੇ ਗਲੇ ਦੇ ਵੋਕਲ ਕਾਰਡ ਨੂੰ ਨੁਕਸਾਨ ਹੋਇਆ ਹੈ।

 

ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਸਾਬਕਾ ਕ੍ਰਿਕਟਰ ਦੇ ਲਗਾਤਾਰ ਬੋਲਣ ਕਾਰਨ ਉਨ੍ਹਾਂ ਦੇ ਵੋਕਲ ਕਾਰਡ ਉੱਤੇ ਅਸਰ ਪਿਆ ਹੈ। ਬੁਲਾਰੇ ਨੇ ਦੱਸਿਆ ਕਿ  ਉਨ੍ਹਾਂ ਦੀ ਸਥਿਤੀ ਵਿੱਚ ਹੁਣ ਪਹਿਲਾਂ ਨਾਲੋ ਸੁਧਾਰ ਹੈ। ਉਨ੍ਹਾਂ ਨੂੰ ਟੀਕੇ ਲਗਾਏ ਗਏ ਹਨ।

 

ਪੰਜਾਬ ਸਰਕਾਰ ਦੇ ਮੰਤਰੀ ਦੇ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਸਿੱਧੂ ਲੋਕ ਸਭਾ ਚੋਣਾਂ ਦੇ ਆਖਰੀ 7ਵੇਂ ਗੇੜ ਦੇ ਚਾਰ ਦਿਨਾਂ ਵਿੱਚ ਪ੍ਰਚਾਰ ਕਰਨ ਉੱਤੇ ਜ਼ੋਰ ਦੇ ਰਹੇ ਹਨ। ਉਹ ਦਵਾਈ ਲੈ ਰਹੇ ਹਨ ਅਤੇ ਅਗਲੇ ਦੋ ਦਿਨ ਆਰਾਮ ਕਰਨਗੇ ਕਿਉਂਕਿ ਬਾਮ ਕੋਟਿੰਗ ਨਾਲ ਉਹ ਅਗਲੇ ਚਾਰ ਦਿਨਾਂ ਤੱਕ ਬੋਲ ਨਹੀਂ ਸਕਦੇ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Singh Sidhu damages his vocal chords