ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਜਾਣ ਲਈ ਸਿੱਧੂ ਨੇ ਸਰਕਾਰ ਤੋਂ ਮੰਗੀ ਇਜਾਜ਼ਤ, ਪਲਾਨ ਏ ਅਤੇ ਬੀ ਦੋਵੇਂ ਦੱਸੇ

ਕਰਤਾਰਪੁਰ ਕੋਰੀਡੋਰ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਵੱਲੋਂ ਸੱਦੇ ਜਾਣ ਉੱਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਤੋਂ ਪਾਕਿ ਜਾਣ ਦੀ ਇਜਾਜ਼ਤ ਮੰਗੀ ਹੈ। 

 

9 ਨਵੰਬਰ ਨੂੰ ਪਾਕਿਸਤਾਨ ਵਿੱਚ ਕਰਤਾਰਪੁਰ ਕੋਰੀਡੋਰ ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਲਈ ਇਮਰਾਮ ਖ਼ਾਨ ਵੱਲੋਂ ਸੱਦੇ ਜਾਣ ਉੱਤੇ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਉਥੇ ਜਾਣ ਦੀ ਆਗਿਆ ਮੰਗੀ ਹੈ। 

 

ਦੱਸਣਯੋਗ ਹੈ ਕਿ 9 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ ਹੈ।

 

ਵਿਦੇਸ਼ ਮੰਤਰੀ ਐਸ ਵਿਜੇ ਸ਼ੰਕਰ ਨੂੰ ਬੁੱਧਵਾਰ ਦੇ ਲਿਖੇ ਪੱਤਰਾਂ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਯਾਤਰਾ ਪ੍ਰੋਗਰਾਮ ਇਕਦਮ ਸਾਫ਼ ਹੈ। ਉਨ੍ਹਾਂ ਦੀ ਪਹਿਲੀ ਤਰਜੀਹ ਕੋਰੀਡੋਰ ਰਾਹੀਂ 9 ਨਵੰਬਰ ਦੀ ਸਵੇਰ ਕਰਤਾਰਪੁਰ ਪਹੁੰਚਣਾ ਹੈ ਅਤੇ ਉਸੇ ਦਿਨ ਵਾਪਸ ਆਉਣਾ ਹੈ।


ਸਿੱਧੂ ਨੇ ਅੱਗੇ ਲਿਖਿਆ ਹੈ ਜੇਕਰ ਜਿਹਾ ਸੰਭਵ ਨਹੀਂ ਹੈ ਤਾਂ 8 ਨਵੰਬਰ ਨੂੰ ਇੱਕ ਦਿਨ ਪਹਿਲਾਂ ਵਾਹਘਾ ਸਰਹੱਦ ਰਾਹੀਂ ਗੁਰਦੁਆਰਾ ਸਾਹਿਬ ਜਾਣ ਦੀ ਮੇਰੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਉਹ ਰਾਤ ਭਰ ਗੁਰਦੁਆਰੇ ਵਿੱਚ ਰਹਿਣਗੇ। ਅਗਲੇ ਦਿਨ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਕੋਰੀਡੋਰ ਰਾਹੀਂ ਅਗਲੇ ਦਿਨ ਵਾਪਸ ਪਰਤਣ ਆਉਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Singh Sidhu Seeks seeks Centre nod for trip Kartarpur corridor