ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਨੇਵੀ ਦਾ ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲ ਟੈਸਟ ਸਫਲ

ਭਾਰਤੀ ਜਲਸੈਨਾ ਨੇ ਬੁੱਧਵਾਰ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਟੈਸਟ ਕੀਤਾ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੁਆਰਾ ਤਿਆਰ ਕੀਤੀ ਗਈ ਇਸ ਮਿਜ਼ਾਈਲ ਦਾ ਟੈਸਟ ਅਰਬ ਸਾਗਰ ਤੋਂ ਕੀਤਾ ਗਿਆ ਸੀ। ਪਿਛਲੇ ਮਹੀਨੇ ਹਵਾਈ ਸੈਨਾ ਨੇ ਵੀ ਇਸ ਦਾ ਸਫਲ ਟੈਸਟ ਕੀਤਾ ਸੀ।

 

ਇਸ ਤੋਂ ਪਹਿਲਾਂ ਏਅਰ ਫੋਰਸ ਨੇ ਅੰਡੇਮਾਨ ਅਤੇ ਨਿਕੋਬਾਰ ਦੇ ਟ੍ਰਾਕ ਆਈਲੈਂਡ ਵਿਖੇ ਸੋਮਵਾਰ ਅਤੇ ਮੰਗਲਵਾਰ ਨੂੰ ਬ੍ਰਹਮੋਸ ਮਿਜ਼ਾਈਲ ਦਾ ਸਫਲ ਟੈਸਟ ਕੀਤਾ ਸੀ। 21 ਅਤੇ 22 ਅਕਤੂਬਰ ਨੂੰ ਇਹ ਦੋਵੇਂ ਮਿਜ਼ਾਈਲਾਂ ਦਾਗੀਆਂ ਗਈਆਂ ਸਨ।

 

ਦੱਸ ਦੇਈਏ ਕਿ ਬ੍ਰਹਮੋਸ ਮਿਜ਼ਾਈਲ ਦਾ ਨਾਮ ਭਾਰਤ ਚ ਬ੍ਰਹਮਪੁੱਤਰ ਅਤੇ ਰੂਸ ਚ ਮਸਕਵਾ ਨਦੀ ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਗਤੀ ਆਵਾਜ਼ ਦੀ ਗਤੀ ਤੋਂ ਲਗਭਗ 3 ਗੁਣਾ ਜ਼ਿਆਦਾ ਹੈ।

 

ਬ੍ਰਹਮੌਸ ਕਰੂਜ਼ ਮਿਜ਼ਾਈਲ ਆਵਾਜ਼ ਦੀ ਗਤੀ ਤੋਂ ਲਗਭਗ 3 ਗੁਣਾ 2.8 ਮੈਕ ਦੀ ਗਤੀ 'ਤੇ ਨਿਸ਼ਾਨਾ ਲਗਾਉਂਦੀ ਹੈ। ਇਸ ਦੇ ਗੋਲੀਬਾਰੀ ਤੋਂ ਬਾਅਦ ਦੁਸ਼ਮਣ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navy successfully test supersonic BrahMos missile