ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਸਲੀ ਹਮਲੇ ’ਚ ਭਾਜਪਾ ਵਿਧਾਇਕ ਦੀ ਮੌਤ, 4 ਜਵਾਨ ਸ਼ਹੀਦ

​​​​​​​ਭਾਜਪਾ ਵਿਧਾਇਕ ਦੇ ਕਾਫ਼ਲੇ ’ਤੇ ਨਕਸਲੀ ਹਮਲਾ, 5 ਜਵਾਨ ਸ਼ਹੀਦ

ਦੰਤੇਵਾੜਾ ਨਕਸਲੀ ਹਮਲੇ 'ਚ ਨੁਕਸਾਨਿਆ ਵਾਹਨ

ਛੱਤੀਸਗੜ੍ਹ ਸੂਬੇ ਦੇ ਦੰਤੇਵਾੜਾ ਇਲਾਕੇ ’ਚ ਅੱਜ ਇੱਕ ਨਕਸਲੀ ਹਮਲੇ ਦੌਰਾਨ ਭਾਜਪਾ ਵਿਧਾਇਕ ਭੀਮਾ ਮੰਡਾਵੀ ਦਾ ਕਤਲ ਹੋ ਗਿਆ ਹੈ। ਇਸ ਹਮਲੇ ਵਿੱਚ ਵਿਧਾਇਕ ਦੇ ਨਿਜੀ ਸੁਰੱਖਿਆ ਗਾਰਡ ਸਮੇਤ ਚਾਰ ਸੁਰੱਖਿਆ ਜਵਾਨ ਵੀ ਸ਼ਹੀਦ ਹੋ ਗਏ ਹਨ।

 

 

ਨਕਸਲੀਆਂ ਨੇ ਹਮਲਾ ਕਰਨ ਲਈ ਇੱਕ ਦੇਸੀ ਬੰਬ ਦੀ ਵਰਤੋਂ ਕੀਤੀ ਤੇ ਉਸ ਦੇ ਧਮਾਕੇ ਨਾਲ ਇੱਕ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਵਿਧਾਇਕ ਦੇ ਕਾਫ਼ਲੇ ਦੇ ਵਾਹਨ ਨੂੰ ਬਾਰੂਦੀ ਸੁਰੰਗ ਨਾਲ ਉਡਾਇਆ ਗਿਆ ਹੈ। ਸੂਬੇ ਦੀ ਨਕਸਲ ਵਿਰੋਧੀ ਮੁਹਿੰਮ ਦੇ ਡਾਇਰੈਕਟਰ ਜਨਰਲ ਗਿਰਧਾਰੀ ਨਾਇਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਚੇਲੀ ਖੇਤਰ ਵਿੱਚ ਸ਼ਿਆਮਗਿਰੀ ਲਾਗੇ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕੀਤਾ ਤੇ ਉਨ੍ਹਾਂ ਨੇ ਇਸ ਧਮਾਕੇ ਤੋਂ ਬਾਅਦ ਗੋਲੀਬਾਰੀ ਵੀ ਕੀਤੀ।

 

 

ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ MLA ਭੀਮਾ ਮੰਡਾਵੀ ਦਾ ਕਾਫ਼ਲਾ ਅੱਜ ਬਚੇਲੀ ਤੋਂ ਕੁਆਕੋਂਡਾ ਵੱਲ ਜਾ ਰਿਹਾ ਸੀ। ਇਹ ਕਾਫ਼ਲਾ ਜਦੋਂ ਸ਼ਿਆਮਗਿਰੀ ਦੇ ਕੋਲ ਸੀ, ਤਦ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰ ਦਿੱਤਾ। ਇਸ ਧਮਾਕੇ ਕਾਰਨ ਐੱਮਐੱਲਏ ਦੇ ਡਰਾਇਵਰ ਦੀ ਵੀ ਮੌਤ ਹੋ ਗਈ ਹੈ।

 

 

ਘਟਨਾ ਸਥਾਨ ਲਈ ਹੋਰ ਬਲਾਂ ਨੂੰ ਵੀ ਭੇਜਿਆ ਗਿਆ ਹੈ।

ਨਕਸਲੀ ਹਮਲੇ ’ਚ ਭਾਜਪਾ ਵਿਧਾਇਕ ਦੀ ਮੌਤ, 5 ਜਵਾਨ ਸ਼ਹੀਦ

 

ਭਾਜਪਾ ਵਿਧਾਇਕ ਦੇ ਕਾਫ਼ਲੇ ’ਤੇ ਨਕਸਲੀ ਹਮਲਾ, 5 ਜਵਾਨ ਸ਼ਹੀਦ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naxalite Attack on BJP MLA convoy 5 troops martyred