ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਡੀਆਂ ਸਖ਼ਤੀਆਂ ਕਾਰਨ ਨਕਸਲਵਾਦ ਹੁਣ ਸਿਰਫ਼ ਬਹੁਤ ਥੋੜ੍ਹੇ ਇਲਾਕੇ ’ਚ: PM ਮੋਦੀ

ਸਾਡੀਆਂ ਸਖ਼ਤੀਆਂ ਕਾਰਨ ਨਕਸਲਵਾਦ ਹੁਣ ਸਿਰਫ਼ ਬਹੁਤ ਥੋੜ੍ਹੇ ਇਲਾਕੇ ’ਚ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਖੰਡ ਦੇ ਖੂੰਟੀ ਹਲਕੇ ’ਚ ਇੱਕ ਵਿਸ਼ਾਲ ਚੋਣ–ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਇੱਥੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੇ ਗੇੜ ਦੀ ਵੋਟਿੰਗ ਤੋਂ ਤਿੰਨ ਗੱਲਾਂ ਸਪੱਸ਼ਟ ਹੋਈਆਂ ਹਨ। ਪਹਿਲੀ ਇਹ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਤੇ ਰਾਸ਼ਟਰ ਨਿਰਮਾਣ ਵਿੱਚ ਆਪਣੇ ਯੋਗਦਾਨ ਪ੍ਰਤੀ ਝਾਰਖੰਡ ਦੇ ਲੋਕਾਂ ਦੀ ਆਸਥਾ ਬੇਮਿਸਾਲ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਦੂਜੀ ਗੱਲ ਇਹ ਹੈ ਕਿ ਭਾਜਪਾ ਸਰਕਾਰ ਨੇ ਨਕਸਲਵਾਦ ਦਾ ਲੱਕ ਤੋੜ ਛੱਡਿਆ ਹੈ ਤੇ ਉਸ ਨੂੰ ਬਹੁਤ ਛੋਟੇ ਇਲਾਕੇ ਵਿੱਚ ਸੁੰਗੇੜ ਕੇ ਰੱਖ ਦਿੱਤਾ ਹੈ। ਉਸ ਨਾਲ ਡਰ ਦਾ ਮਾਹੌਲ ਘਟਿਆ ਹੈ ਅਤੇ ਵਿਕਾਸ ਦਾ ਮਾਹੌਲ ਬਣਿਆ ਹੈ। ਇਸ ਦੇ ਨਾਲ ਹੀ ਪਹਿਲੇ ਗੇੜ ਦੀ ਪੋਲਿੰਗ ਤੋਂ ਤੀਜੀ ਗੱਲ ਇਹ ਸਪੱਸ਼ਟ ਹੋਹੀ ਹੈ ਕਿ ਝਾਰਖੰਡ ਦੇ ਲੋਕਾਂ ਵਿੱਚ ਭਾਜਪਾ ਸਰਕਾਰ ਪ੍ਰਤੀ ਵਿਸ਼ਵਾਸ ਦੀ ਇੱਕ ਭਾਵਨਾ ਹੇ। ਇਹ ਭਾ ਹੈ ਕਿ ਝਾਰਖੰਡ ਦਾ ਵਿਕਾਸ ਜੇ ਕੋਈ ਪਾਰਟੀ ਕਰ ਸਕਦੀ ਹੈ, ਤਾਂ ਉਹ ਸਿਰਫ਼ ਤੇ ਸਿਰਫ਼ ਭਾਜਪਾ ਹੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਝਾਰਖੰਡ ਦੇ ਹਰ ਵਿਅਕਤੀ ਨੂੰ ਕੇਂਦਰ ਤੇ ਝਾਰਖੰਡ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਦਾ ਸਿੱਧਾ ਲਾਭ ਪੁੱਜ ਰਿਹਾ ਹੈ। ਬਿਨਾ ਕਿਸੇ ਵਰਗ ਦੇ ਭੇਦਭਾਵ ਦੇ, ਬਿਨਾ ਕਿਸੇ ਜਾਤੀ ਦੇ ਭੇਦਭਾਵ ਦੇ ਬਿਨਾ ਕਿਸੇ ਪੰਥਕ ਭੇਦਭਾਵ, ਹਰੇਕ ਝਾਰਖੰਡ ਵਾਸੀ ਦੇ ਵਿਕਾਸ ਲਈ ਸਮਾਨ ਭਾਵਨਾ ਨਾਲ ਸਰਕਾਰ ਕੰਮ ਕਰ ਰਹੀ ਹੈ।

 

 

ਅੱਜ ਉਨ੍ਹਾਂ ਖੇਤਰਾਂ ਤੱਕ ਵੀ ਬਿਜਲੀ ਦੀ ਤਾਰ ਪੁੱਜ ਗਈ ਹੈ, ਜਿਹੜੇ ਪਿੰਡਾਂ ਤੱਕ ਪੁੱਜਣਾ ਔਖਾ ਜਾਪਦਾ ਹੁੰਦਾ ਸੀ। ਅੱਜ ਉਹ ਖੇਤਰ ਵੀ ਸੜਕਾਂ ਨਾਲ ਜੁੜ ਰਹੇ ਹਨ, ਜਿੱਕੇ ਵਿਰੋਧੀ ਪਾਰਟੀਆਂ ਦੇ ਆਗੂ ਕਦੇ ਝਾਕਦੇ ਵੀ ਨਹੀਂ ਹੁੰਦੇ ਸਨ।

 

 

ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਉਨ੍ਹਾਂ ਕਬਾਇਲੀ ਇਲਾਕਿਆਂ ਵਿੱਚ ਵੀ ਪਾਣੀ ਦਾ ਪਾਈਪ ਪੁੱਜ ਰਿਹਾ ਹੈ, ਜਿਨ੍ਹਾਂ ਨੂੰ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ ਦੀਆਂ ਸਰਕਾਰਾਂ ਨੇ ਆਪਣੇ ਹਾਲ ’ਤੇ ਛੱਡ ਦਿੱਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naxalites are now in very limited area due to our strictness says PM Modi