ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ : ਨਕਸਲੀਆਂ ਵੱਲੋਂ ਭਾਜਪਾ ਆਗੂ ਦੇ ਘਰ ਉਤੇ ਹਮਲਾ

ਬਿਹਾਰ : ਨਕਸਲੀਆਂ ਵੱਲੋਂ ਭਾਜਪਾ ਆਗੂ ਦਾ ਘਰ ਉਤੇ ਹਮਲਾ

ਬਿਹਾਰ ਵਿਚ ਉਗਰਵਾਦ ਪ੍ਰਭਾਵਿਤ ਗਯਾ ਜ਼ਿਲ੍ਹੇ ਡੁਮਰੀਆ ਥਾਣਾ ਖੇਤਰ ਦੇ ਬੋਧੀਬਿਗਹਾ ਪਿੰਡ ਵਿਚ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਉਗਰਵਾਦੀਆਂ ਨੇ ਸਾਬਕਾ ਵਿਧਾਨ ਪਰਿਸ਼ਦ ਦੇ ਘਰ ਨੂੰ ਵਿਸਫੋਟ ਕਰਕੇ ਉਡਾ ਦਿੱਤਾ।

 

ਡੁਮਰੀਆ ਦੇ ਬੋਧੀਬੀਘਾ ਵਿਚ ਬੁੱਧਵਾਰ ਦੀ ਰਾਤ ਕਰੀਬ 1 ਵਜੇ ਨਕਸਲੀਆਂ ਨੇ ਸਾਬਕਾ ਐਮਐਲਸੀ ਅਨੁਜ ਕੁਮਾਰ ਸਿੰਘ ਦਾ ਘਰ ਉਡਾ ਦਿੱਤਾ। ਅਜੇ ਤੱਕ ਕਿਸੇ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਨਕਸਲੀਆਂ ਨੇ ਅਨੁਜ ਸਿੰਘ ਦੇ ਭਾਈ ਜੈ ਸਿੰਘ ਦੀ ਕੁੱਟਮਾਰ ਵੀ ਕੀਤੀ। ਐਸਐਸਪੀ ਰਾਜੀਵ ਮਿਸ਼ਰਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਘਟਨਾ ਵਿਚ ਕੋਈ ਨੁਕਸਾਨ ਨਹੀਂ ਹੋਇਆ।

 

ਨਿਊਜ਼ ਏਜੰਸੀ ਵਾਰਤਾ ਮੁਤਾਬਕ ਮਾਓਵਾਦੀਆਂ ਨੇ ਵਿਸਫੋਟ ਕਰਕੇ ਘਰ ਨੂੰ ਉਡਾ ਦਿੱਤਾ ਅਤੇ ਫਰਾਰ ਹੋ ਗਏ। ਹਾਲਾਂਕਿ ਘਟਨਾ ਵਿਚ ਕਿਸੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਗਯਾ ਪੁਲਿਸ ਇਸ ਪੂਰੇ ਮਾਮਲੇ ਦੀ ਛਾਣਬੀਨ ਕਰ ਰਹੀ ਹੈ।

 

 

ਨਿਊਜ਼ ਏਜਸੀ ਏਐਨਆਈ ਮੁਤਾਬਕ ਨਕਸਲੀਆਂ ਨੇ ਡਾਇਨਾਮਾਈਟ ਨਾਲ ਘਰ ਵਿਚ ਬਲਾਸਟ ਕੀਤਾ, ਉਸਦੇ ਬਾਅਦ ਉਹ ਉਥੇ ਇਕ ਪੋਸਟਰ ਵੀ ਛੱਡਕੇ ਗਏ ਹਨ ਜਿਸ ਵਿਚ ਚੋਣਾਂ ਦੇ ਬਾਈਕਾਟ ਬਾਰੇ ਲਿਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naxalites attack on former MLC and BJP leaders house in Gaya