ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਸਲੀਆਂ ਨੇ ਕੀਤਾ ਧਮਾਕਾ, ਫੌਜ ਦੇ 4 ਜਵਾਨਾਂ ਸਮੇਤ 6 ਜ਼ਖਮੀ

1 / 2ਨਕਸਲੀਆਂ ਨੇ ਕੀਤਾ ਧਮਾਕਾ, ਫੌਜ ਦੇ 4 ਜਵਾਨਾਂ ਸਮੇਤ 6 ਜ਼ਖਮੀ

2 / 2ਨਕਸਲੀਆਂ ਨੇ ਕੀਤਾ ਧਮਾਕਾ, ਫੌਜ ਦੇ 4 ਜਵਾਨਾਂ ਸਮੇਤ 6 ਜ਼ਖਮੀ

PreviousNext

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਚ ਨਕਸਲੀਆਂ ਨੇ ਬੁੱਧਵਾਰ ਨੂੰ ਬਾਰੂਦੀ ਸੁਰੰਗ ਚ ਆਈ. ਈ. ਡੀ. ਧਮਾਕਾ ਕੀਤਾ, ਜਿਸ ਕਾਰਨ ਫੌਜ ਦੇ 4 ਜਵਾਨ, ਜੀ. ਆਰ. ਜੀ. ਦਾ ਇਕ ਜਵਾਨ ਅਤੇ ਇਕ ਆਮ ਨਾਗਰਿਕ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਬੀਜਾਪੁਰ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਜਾਰੀ ਹੈ।

 

 

 

 

 

 

ਮਿਲੀ ਜਾਣਕਾਰੀ ਮੁਤਾਬਕ ਛੱਤੀਸਗੜ੍ਹ ਦੇ ਬੀਜਾਪੁਰ ਤੋਂ ਕਰੀਬ 7 ਕਿਲੋਮੀਟਰ ਦੂਰ ਬੀਜਾਪੁਰ ਘਾਟੀ ਚ ਇਕ ਆਈ. ਈ. ਡੀ. ਧਮਾਕਾ ਹੋ ਗਿਆ ਜਿਸ 'ਚ ਫੌਜ ਦੇ 4 ਜਵਾਨ, ਇਕ ਡੀ. ਆਰ. ਜੀ. ਅਤੇ ਇਕ ਆਮ ਨਾਗਰਿਕ ਜ਼ਖਮੀ ਹੋ ਗਏ। ਇਸ ਹਮਲੇ ਦੀ ਪੁਸ਼ਟੀ ਨਕਸਲ-ਵਿਰੋਧੀ ਆਪਰੇਸ਼ਨ ਦੇ ਡੀ. ਆਈ. ਜੀ. ਪੀ. ਸੁੰਦਰਰਾਜ ਨੇ ਵੀ ਕੀਤੀ ਹੈ।

 

ਉਨ੍ਹਾਂ ਦੱਸਿਆ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਫਾਇਰਿੰਗ ਜਾਰੀ ਹੈ, ਹਾਲਾਂਕਿ ਸਥਿਤੀ ਕੰਟਰੋਲ ਚ ਹੈ। ਦੱਸ ਦੇਈਏ ਕਿ ਛੱਤੀਸਗੜ੍ਹ 'ਚ ਸੋਮਵਾਰ ਨੂੰ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਵੀ ਨਕਸਲੀਆਂ ਨਾਲ ਮੁਕਾਬਲਾ ਹੋਇਆ ਸੀ। ਨਕਸਲ ਪ੍ਰਭਾਵਿਤ ਇਲਾਕੇ ਚ 76 ਫੀਸਦੀ ਤੋਂ ਵਧ ਵੋਟਿੰਗ ਹੋਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naxalites blast 6 army jawans including 4 army personnel