ਅਗਲੀ ਕਹਾਣੀ

ਦਾਂਤੇਵਾੜਾ ਹਮਲਾ : ਮੀਡੀਆ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ - ਨਕਸਲੀ

ਦਾਂਤੇਵਾੜਾ ਹਮਲਾ : ਮੀਡੀਆ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ - ਨਕਸਲੀ

ਛੱਤੀਸਗੜ੍ਹ ਦੇ ਦਾਂਤੇਵਾੜਾ ਜਿ਼ਲ੍ਹੇ `ਚ ਨਕਸਲੀ ਹਮਲੇ `ਚ ਮਾਰੇ ਗਏ ਦੂਰਦਰਸ਼ਨ ਦੇ ਕੈਮਰਾਮੈਨ ਦੀ ਮੌਤ ਤੋਂ ਬਾਅਦ ਨਕਸਲੀਆਂ ਨੇ ਬਿਆਨ ਜਾਰੀ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਨਕਸਲੀਆਂ ਨੇ ਕਿਹਾ ਕਿ ਮੀਡੀਆ ਨੂੰ ਨੁਕਸਾਨ ਪਹੁੰਚਾਉਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ। ਅਚੁਤਿਆਨੰਦ ਸਾਹੂ ਕੈਮਰਾਮੈਨ ਦੀ ਨਕਸਲੀਆਂ ਵੱਲੋਂ ਕੀਤੇ ਹਮਲੇ `ਚ ਮੌਤ ਹੋ ਗਈ ਸੀ। ਨਕਸਲੀਆਂ ਵੱਲੋਂ ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕੀਤਾ ਗਿਆ।


ਨਕਸਲੀਆਂ ਨੇ ਇਸ ਬਿਆਨ `ਤੇ ਦਾਂਤੇਵਾੜਾ ਦੇ ਐਸਪੀ ਅਭਿਸ਼ੇਕ ਨੇ ਸਵਾਲ ਚੁੱਕੇ। ਐਸਪੀ ਨੇ ਪੁੱਛਿਆ ਕਿ ਕੈਮਰਾ ਲੁਟਿਆ ਗਿਆ? ਕਿਉਂਕਿ ਉਸ ਕੈਮਰੇ `ਚ ਉਥੇ ਹੋਏ ਮੁਕਾਬਲੇ ਦੇ ਸਾਰੇ ਸਬੂਤ ਸਨ। ਉਸ ਕੈਮਰੇ `ਚ ਉਹ ਸਭ ਰਿਕਾਰਡ ਸੀ ਜੋ ਅਚੁਤਿਆਨੰਦ ਦੀ ਮੌਤ ਤੋਂ ਪਹਿਲਾ ਉਥੇ ਹੋਇਆ ਹੋਵੇਗਾ। ਕੈਮਰਾਮੈਨ ਦੇ ਸ਼ਰੀਰ ਤੋਂ ਮਿਲੇ ਬੁਲੇਟ ਅਤੇ ਸਿਰ `ਚ ਫੈ੍ਰਕਚਰ ... ਇਨ੍ਹਾਂ ਸਭ ਤੋਂ ਨਹੀਂ ਲਗਦਾ ਕਿ ਗਲਤੀ ਨਾਲ ਹੋਇਆ ਹੈ।


ਜਿ਼ਕਰਯੋਗ ਹੈ ਕਿ ਛੱਤੀਸਗੜ੍ਹ ਦੇ ਦਾਂਤੇਵਾੜਾ ਜਿ਼ਲ੍ਹੇ `ਚ ਨਕਸਲੀਆਂ ਨੇ ਪੁਲਿਸ ਟੀਮ `ਤੇ ਹਮਲਾ ਕੀਤਾ ਸੀ, ਜਿਸ `ਚ ਛੱਤੀਸਗੜ੍ਹ ਪੁਲਿਸ ਦਾ ਇਕ ਸਬ ਇੰਸਪੈਕਟਰ ਪ੍ਰਤਾਪ ਸਿੰਘ ਅਤੇ ਇਕ ਸਹਾਇਕ ਸੁਰੱਖਿਆਕ ਮੰਗਲੂ ਸ਼ਹੀਦ ਹੋ ਗਏ ਅਤੇ ਦਿੱਲੀ ਦੂਰਦਰਸ਼ਨ ਦੇ ਕੈਮਰਾਮੈਨ ਅਚੁਤਿਆਨੰਦ ਸਾਹੂ ਦੀ ਮੌਤ ਹੋ ਗਈ।

 

 

 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naxals release a statement on Dantewada attack e had no intention of targeting the media