ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਗਵਤ ਦੇ ਬਿਆਨ 'ਤੇ ਨਵਾਬ ਮਲਿਕ ਦਾ ਵੱਡਾ ਹਮਲਾ - "ਮੋਦੀ ਸਰਕਾਰ ਨੂੰ ਨਸਬੰਦੀ 'ਤੇ ਕਾਨੂੰਨ ਬਣਾਉਣਾ ਚਾਹੀਦਾ ਹੈ"

ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਵਿੱਚ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਐਨਸੀਪੀ ਆਗੂ ਨਵਾਬ ਮਲਿਕ ਨੇ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ 'ਤੇ ਤਿੱਖਾ ਹਮਲਾ ਬੋਲਿਆ ਹੈ।
 

ਦੋ ਬੱਚਿਆਂ ਦੀ ਨੀਤੀ ਬਾਰੇ ਮੋਹਨ ਭਾਗਵਤ ਦੇ ਬਿਆਨ ਨੂੰ ਅਧਾਰ ਬਣਾ ਕੇ ਨਵਾਬ ਮਲਿਕ ਨੇ ਕਿਹਾ ਕਿ ਜੇ ਭਾਗਵਤ ਨਸਬੰਦੀ ਨੂੰ ਜ਼ਬਰੀ ਲਾਗੂ ਕਰਨਾ ਚਾਹੁੰਦੇ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਕਾਨੂੰਨ ਬਣਾਉਣ 'ਚ ਦੇਰੀ ਨਹੀਂ ਕਰਨੀ ਚਾਹੀਦੀ।
 

ਭਾਗਵਤ ਦੇ ਬਿਆਨ 'ਤੇ ਸਖਤ ਪ੍ਰਤੀਕ੍ਰਿਆ ਦਿੰਦਿਆਂ ਨਵਾਬ ਮਲਿਕ ਨੇ ਕਿਹਾ, "ਮੋਹਨ ਭਾਗਵਤ ਦੋ ਬੱਚਿਆਂ ਦੀ ਨੀਤੀ ਨੂੰ ਕਾਨੂੰਨੀ ਬਣਾਉਣਾ ਚਾਹੁੰਦੇ ਹਨ। ਹਾਲਾਂਕਿ, ਅਜਿਹਾ ਜਾਪਦਾ ਹੈ ਕਿ ਉਹ ਭੁੱਲ ਰਹੇ ਹਨ ਕਿ ਦੂਜੇ ਸੂਬਿਆਂ ਦੀ ਤਰ੍ਹਾਂ ਮਹਾਰਾਸ਼ਟਰ ਦਾ ਪਹਿਲਾਂ ਹੀ ਇੱਕ ਕਾਨੂੰਨ ਹੈ। ਮਹਾਰਾਸ਼ਟਰ 'ਚ ਤਿੰਨ ਬੱਚਿਆਂ ਦਾ ਪਿਤਾ ਸਥਾਨਕ ਪੰਚਾਇਤ ਚੋਣਾਂ ਨਹੀਂ ਲੜ ਸਕਦਾ। ਇਸ ਦੇ ਬਾਵਜੂਦ ਭਾਗਵਤ ਜੀ ਨਸਬੰਦੀ ਨੂੰ ਲਾਗੂ ਕਰਨਾ ਚਾਹੁੰਦੇ ਹਨ, ਫਿਰ ਮੋਦੀ ਜੀ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਨਸਬੰਦੀ ਲਾਗੂ ਕਰ ਦੇਣੀ ਚਾਹੀਦੀ ਹੈ।"
 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਰਾਦਾਬਾਦ ਦੌਰੇ 'ਤੇ ਪੁੱਜੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਡਾ. ਮੋਹਨ ਰਾਓ ਭਾਗਵਤ ਨੇ ਇੱਕ ‘ਜਿਗਿਆਸਾ ਸੈਸ਼ਨ’ ਦੌਰਾਨ ਸਵੈਮ–ਸੇਵਕਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਕਿਹਾ ਸੀ ਕਿ ਸੰਘ ਦੀ ਅਗਲੀ ਯੋਜਨਾ ਦੋ ਬੱਚਿਆਂ ਦਾ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸੰਘ ਦਾ ਮਤ ਹੈ ਪਰ ਇਸ ਉੱਤੇ ਫ਼ੈਸਲਾ ਸਰਕਾਰ ਨੇ ਲੈਣਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NCP leader Nawab MaliK statment on RSS cheif Mohan Bhagwat two child law