ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਦ ਪਵਾਰ ਨੇ EVM ਤੇ VVPAT ਬਾਰੇ ਹੁਣ ਦਿੱਤਾ ਨਵਾਂ ਬਿਆਨ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁਖੀ ਸ਼ਰਦ ਯਾਦਵ ਨੇ ਵਿਰੋਧੀ ਦਲਾਂ ਦੁਆਰਾ ਈਵੀਐਮ ਅਤੇ ਵੀਵੀਪੈਟ ਨੂੰ ਲੈ ਕੇ ਮੁੜ ਨਵਾਂ ਬਿਆਨ ਦਿੱਤਾ ਹੈ। ਪਵਾਰ ਨੇ ਕਿਹਾ ਹੈ ਕਿ ਸਮੱਸਿਆ ਈਪੀਐਮ ਜਾਂ ਵੀਪੀਪੈਟ ਨੂੰ ਲੈ ਕੇ ਨਹੀਂ ਹੈ ਜਿੱਥੇ ਲੋਕ ਵੋਟ ਕਰਦੇ ਹਨ, ਸੱਮਸਿਆ ਆਖਰੀ ਵੋਟਾਂ ਦੇ ਸਮੇਂ ਚੋਣ ਅਫਸਰ ਅਤੇ ਮਸ਼ੀਨ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁੱਦੇ ਦੀ ਡੂੰਘਾਈ ਤਕ ਜਾਵਾਂਗੇ, ਇਸ ਲਈ ਅਸੀਂ ਤਕਨੀਕੀ ਮਾਹਰਾਂ ਅਤੇ ਵਿਰੋਧੀ ਪਾਰਟੀਆਂ ਨਾਲ ਦਿੱਲੀ ਚ ਗੱਲਬਾਤ ਕਰਾਂਗੇ।

 

ਸ਼ਰਦ ਪਵਾਰ ਨੇ ਅੱਗੇ ਕਿਹਾ ਕਿ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੇ ਲੋਕ ਵੋਟ ਪਾ ਰਹੇ ਹਨ ਉਹ ਉਨ੍ਹਾਂ ਦੀ ਪਸੰਦ ਦੇ ਉਮੀਦਾਰ ਨੂੰ ਨਹੀਂ ਜਾ ਰਹੀਆਂ ਤਾਂ ਅਜਿਹੇ ਚ ਹੋ ਸਕਦਾ ਹੈ ਕਿ ਹਾਲੇ ਉਹ ਸ਼ਾਂਤ ਹੋਣ ਪਰ ਅਜਿਹੇ ਚ ਭਵਿੱਖ ਚ ਉਹ ਕਾਨੂੰਨ ਹੱਥ ਚ ਲੈ ਸਕਦੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।

 

ਇਸ ਤੋਂ ਪਹਿਲਾਂ ਐਤਵਾਰ ਨੂੰ ਪਵਾਰ ਨੇ ਫੇਸਬੁਕ ਤੇ ਲਾਈਵ ਹੋ ਕੇ ਪੀਐਮ ਮੋਦੀ ਦੇ ਘਰ ਚ ਵੜ ਕੇ ਮਾਰਨ ਵਾਲੇ ਬਿਆਨ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਭਿਆਚਾਰਕ ਫਿਰਕੂਵਾਦ ਨੇ ਭਾਜਪਾ ਨੂੰ ਸਿਆਸੀ ਲਾਭ ਪਹੁੰਚਾਇਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NCP leader Sharad Pawar said he will go in depth of vote counting and EVM Issue