ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: NCP ਕਾਰਕੁੰਨਾਂ ਨੇ ਮੰਤਰੀ ਦੇ ਘਰੇ ਕੇਕੜੇ ਸੁੱਟ ਕੇ ਕੀਤਾ ਰੋਹ-ਮੁਜ਼ਾਹਰਾ

ਰਤਨਾਗਿਰੀ ਜ਼ਿਲ੍ਹੇ ਦੇ ਤਿਵਾਰੇ ਬੰਨ੍ਹ ਦੇ ਟੁੱਟ ਦੇ ਮਾਮਲੇ ਚ ਮਹਾਰਾਸ਼ਟਰ ਦੇ ਜਲ ਸੰਭਾਲ ਮੰਤਰੀ ਤਾਨਾਜੀ ਸਾਵੰਤ ਦੁਆਰਾ ਦਿੱਤੇ ਗਏ ਬਿਆਨ ’ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਐਨਸੀਪੀ ਵਰਕਰਾਂ ਨੇ ਪੁਣੇ ਚ ਸਾਵੰਤ ਦੇ ਘਰ ਦੇ ਬਾਹਰ ਕੇਕੜੇ ਸੁੱਟ ਕੇ ਵਿਰੋਧ ਪ੍ਰਦਰਸ਼ਨ ਪ੍ਰਗਟਾਇਆ।

 

ਦੱਸ ਦੇਈਏ ਕਿ ਤਾਨਾਜੀ ਸਾਵੰਤ ਨੇ ਕਿਹਾ ਸੀ ਕਿ ਰਤਨਾਗਿਰੀ ਜ਼ਿਲ੍ਹੇ ਦਾ ਤਿਵਾਰੇ ਬੰਨ੍ਹ ਕੇਕੜਿਆਂ ਕਾਰਨ ਟੁੱਟਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਬੰਨ੍ਹ ਦੇ ਨੇੜੇ ਕਾਫੀ ਮਾਤਰਾ ਚ ਕੇਕੜੇ ਆ ਗਏ ਸਨ ਜਿਸ ਕਾਰਨ ਬੰਨ੍ਹ ਚੋਣ ਲੱਗ ਪਿਆ।

 

ਸਾਵੰਤ ਨੇ ਕਿਹਾ ਸੀ ਕਿ ਪਹਿਲਾਂ ਕੋਈ ਲੀਕੇਜ ਨਹੀਂ ਸੀ। ਲੀਕੇਜ ਉਦੋਂ ਸ਼ੁਰੂ ਹੋਈ ਜਦੋਂ ਬੰਨ੍ਹਾਂ ਦੇ ਨੇੜੇ ਵੱਡੀ ਗਿਣਤੀ ਚ ਕੇਕੜੇ ਆ ਗਏ। ਸਥਾਨਕ ਲੋਕ ਇਸ ਮਾਮਲੇ ਨੂੰ ਸਾਡੇ ਧਿਆਨ ਚ ਲਿਆਏ ਅਤੇ ਸਾਡੇ ਵਿਭਾਗ ਨੇ ਇਸ ’ਤੇ ਕਾਰਵਾਈ ਕੀਤੀ। ਇਹ ਘਟਨਾ ਮੰਦਭਾਗੀ ਸੀ।

 

3 ਜੂਨ ਨੂੰ ਬੰਨ੍ਹ ਦੇ ਟੁੱਟਣ ਨਾਲ ਇੱਥੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ। ਕੌਮੀ ਆਫਤ ਪ੍ਰਬੰਧਨ ਫੋਰਸ (ndrf) ਨੇ ਇੱਥੋਂ 20 ਲਾਸ਼ਾਂ ਬਰਾਮਦ ਕੀਤੀਆਂ ਸਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NCP workers stage protest and threw crabs outside the residence of Maharashtra Water Conservation Minister Tanaji Sawant in Pune