ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDA ਨੇ ਰਾਜ ਸਭਾ ’ਚ ਖਤਮ ਕੀਤੀ ਵਿਰੋਧੀ ਪਾਰਟੀ ਦੀ ਤਾਕਤ

NDA ਨੇ ਰਾਜ ਸਭਾ ’ਚ ਖਤਮ ਕੀਤੀ ਵਿਰੋਧੀ ਪਾਰਟੀ ਦੀ ਤਾਕਤ

ਰਾਜ ਸਭਾ ਵਿਚ ਭਾਜਪਾ ਅਜੇ ਬਹੁਮਤ ਤੋਂ ਦੂਰ ਹੈ, ਇਸਦੇ ਬਾਵਜੂਦ ਉਹ ਵਿਰੋਧੀ ਦੀ ਤਾਕਤ ਨੂੰ ਖਤਮ ਕਰਨ ਵਿਚ ਸਫਲ ਰਹੀ ਹੈ। ਐਨਡੀਏ ਨੇ ਉਚ ਸਦਨ ਵਿਚ ਬਹੁਮਤ ਦੇ ਬਿਨਾਂ ਵੀ ਬਿੱਲ ਪਾਸ ਕਰਨ ਦੀ ਸਮਰਥਾ ਹਾਸਲ ਕਰ ਲਈ ਹੈ। ਸੱਤਾਧਾਰੀ ਦੀ ਚੌਕਸੀ ਰਣਨੀਤੀ ਅਤੇ ਵਿਰੋਧੀ ਪਾਰਟੀ ਵਿਚ ਬਿਖਰਾਅ ਦੇ ਚਲਦਿਆਂ ਇਹ ਸੰਭਵ ਹੋਇਆ ਹੈ। ਅਜਿਹੇ ਵਿਚ ਆਰਟੀਆਈ ਬਿੱਲ ਦੀ ਤਰ੍ਹਾਂ ਤਿੰਨ ਤਲਾਕ ਬਿਲ ਵੀ ਰਾਜ ਸਭਾ ਵਿਚ ਆਸਾਨੀ ਨਾਲ ਪਾਸ ਹੋ ਜਾਣ ਦੀ ਉਮੀਤ ਹੈ।

 

ਰਾਜ ਸਭਾ ਵਿਚ ਬਹੁਮਤ ਲਈ ਸੱਤਾਧਾਰੀ ਦੇ ਪੱਖ ਵਿਚ 123 ਰਾਜ ਸਭਾ ਮੈਂਬਰਾਂ ਦਾ ਸਮਰਥਨ ਹੋਣਾ ਚਾਹੀਦਾ। ਪ੍ਰੰਤੂ, ਐਨਡੀਏ ਦੀ ਗਿਣਤੀ ਅਜੇ 110 ਤੱਕ ਹੀ ਪਹੁੰਚ ਸਕੀ ਹੈ। ਇਸ ਹਿਸਾਬ ਨਾਲ ਵਿਰੋਧੀਆਂ ਦੀ ਗਿਣਤੀ ਜ਼ਿਆਦਾ ਹੈ। ਪਿਛਲੇ ਹਫਤੇ ਜਦੋਂ ਵਿਰੋਧੀ ਪਾਰਟੀ ਦੇ ਭਾਰੀ ਵਿਰੋਧ ਦੇ ਬਾਵਜੂਦ ਆਰਟੀਆਈ ਬਿੱਲ ਪਾਸ ਹੋਇਆ ਤਾਂ ਵਿਰੋਧੀ ਪਾਰਟੀਆਂ ਦੀ ਸਾਰੀ ਰਣਨੀਤੀ ਧਰੀ ਰਹਿ ਗਈ। ਮੰਨਿਆ ਜਾ ਰਿਹਾ ਹੈ ਕਿ ਤਿੰਨ ਤਲਾਕ ਬਿੱਲ ਉਤੇ ਇਹ ਸਥਿਤੀ ਫਿਰ ਦੁਹਰਾਈ ਜਾ ਸਕਦੀ ਹੈ।

 

ਲੋਕ ਸਭਾ ਵਿਚ ਮਜ਼ਬੂਤ ਬਹੁਮਤ ਦੇ ਆਤਮਵਿਸ਼ਵਾਸ ਨਾਲ ਭਰੀ ਸਰਕਾਰ ਨੇ ਰਾਜ ਸਪਾ ਵਿਚ ਆਪਣੀ ਰਣਨੀਤੀ ਵਿਚ ਕੋਈ ਬਦਲਾਅ ਕੀਤੇ ਹੈ। ਤਟਸਥ ਦਲਾਂ ਟੀਆਰਐਸ, ਬੀਜਦ ਅਤੇ ਵਾਈਐਸਆਰ ਨੂੰ ਸੱਤਾਧਾਰੀ ਨੇ ਆਪਦੇ ਪਾਲੇ ਵਿਚ ਕਰ ਲਿਆ ਹੈ। ਇਨ੍ਹਾਂ ਪਾਰਟੀਆਂ ਦੇ ਮਿਲਕੇ 15 ਰਾਜ ਸਭਾ ਮੈਂਬਰ ਹੈ। ਤਿੰਨ ਤਲਾਕ ਉਤੇ ਵੀ ਟੀਆਰਐਸ ਅਤੇ ਬੀਜਡੀ ਸਰਕਾਰ ਦੇ ਪੱਖ ਵਿਚ ਵੋਟ ਪੋਣਗੇ। ਦੂਜੇ, ਆਰਟੀਆਈ ਬਿਲ ਦੌਰਾਨ ਸਦਨ ਵਿਚ ਸਪਾ ਦੇ ਘੱਟ ਮੈਂਬਰਾਂ ਦੀ ਮੌਜੂਦਗੀ ਨੂੰ ਸਰਕਾਰ ਦੀ ਰਣਨੀਤੀ ਹਿੱਸਾ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nda 2 destroy opposition power in rajya sabha