ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDA ਨੇ ਦੁਆਇਆ ਭਾਗਲਪੁਰ ਦੰਗਾ ਪੀੜਤਾਂ ਨੂੰ ਇਨਸਾਫ: ਨੀਤੀਸ਼ ਕੁਮਾਰ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀਰਵਾਰ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਚ ਭਾਜਪਾ ਦੀ ਮਦਦ ਨਾਲ ਸਾਡੀ ਸਕਰਾਰ ਬਣਨ ਮਗਰੋਂ ਪਾਗਲਪੁਰ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦੁਆਇਆ ਗਿਆ। ਲਾਲੂ ਪ੍ਰਸਾਦ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਆਖਰ ਦੰਗਿਆਂ ਦੇ ਇੰਨੇ ਸਾਲਾਂ ਮਗਰੋਂ ਕਾਰਵਾਈ ਕਿਉਂ ਨਹੀਂ ਹੋਈ। ਉਸ ਸਮੇਂ ਸੱਤਾ ਚ ਕਾਬਜ ਜ਼ਿੰਮੇਦਾਰ ਲੋਕਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।

 

ਨਿਤਿਸ਼ ਨੇ ਕਿਹਾ ਕਿ ਉਸ ਸਮੇਂ ਮਦਰਸਾ ਦੇ ਅਧਿਆਪਕ ਆਪਣੀਆਂ ਸਮੱਸਿਆਵਾਂ ਲੈ ਕੇ ਪਟਨਾ ਚ ਮੁੱਖ ਮੰਤਰੀ ਨੂੰ ਯਾਦ-ਪੱਤਰ ਸੌਂਪਣ ਗਏ ਸਨ ਪਰ ਉਨ੍ਹਾਂ ਨੂੰ ਸਮੱਸਿਆਵਾਂ ਦੇ ਹੱਲ ਦੀ ਥਾਂ ਡਾਂਗਾਂ ਮਿਲੀਆਂ। ਐਨਡੀਏ ਦੀ ਸਰਕਾਰ ਆਉਣ ਮਗਰੋਂ ਹੁਣ ਉਨ੍ਹਾਂ ਨੂੰ ਹੋਰਨਾਂ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਵਾਂਗ ਤਨਖਾਹ ਮਿਲ ਰਹੀ ਹੈ।

 

ਨਿਤਿਸ਼ ਨੇ ਕਿਹਾ ਕਿ ਬਿਹਾਰ ਚ ਹੁਣ ਸਾਰੇ ਘਰਾਂ ਚ ਬਿਜਲੀ ਪੁੱਜ ਰਹੀ ਹੈ, ਅਜਿਹੇ ਚ ਲਾਲੂ ਦੀ ਲਾਲਟੇਨ ਦੀ ਵਰਤੋਂ ਹੀ ਖਤਮ ਹੋ ਗਈ ਹੈ। ਲਾਲੂ ਤੇ ਵਰਦਿਆਂ ਉਨ੍ਹਾਂ ਕਿਹਾ ਕਿ 7 ਸਾਲਾਂ ਲਈ ਅੰਦਰ ਗਏ ਤਾਂ ਆਪਣੀ ਪਤਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ ਇਹ ਪ੍ਰਚਾਰ ਕਰਕੇ ਕਿ ਔਰਤ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਜਿਸ ਦੇ ਬਾਵਜੂਦ ਵੀ ਔਰਤਾਂ ਦੀ ਹਾਲਤ ਚ ਸੁਧਾਰ ਕਿਉਂ ਨਹੀਂ ਆਇਆ, ਦੱਸਣ।

 

ਨਿਤਿਸ਼ ਨੇ ਕਿਹਾ ਕਿ ਸਾਡੀ ਐਨਡੀਏ ਦੀ ਸਰਕਾਰ ਆਉਣ ਤੇ ਹੀ ਔਰਤਾਂ ਨੂੰ ਸਿਆਸੀ ਹੱਕ ਮਿਲਿਆ। ਅਸੀਂ ਸਿੱਖਿਆ ਪ੍ਰਾਪਤੀ ਲਈ ਅਜਿਹੇ ਕਦਮ ਚੁਕੇ, ਇਹ ਉਸੇ ਦਾ ਸਿੱਟਾ ਹੈ ਅੱਜ ਕਿ ਹੁਣ ਧੀਆਂ ਆਸਾਨੀ ਨਾਲ 12ਵੀਂ ਪਾਸ ਕਰ ਰਹੀਆਂ ਹਨ। ਹੁਣ ਇਰ ਤੁਹਾਡੇ ਹੱਥਾਂ ਚ ਹੈ ਕਿ ਸੇਵਾ ਕਰਨ ਵਾਲੇ ਨੂੰ ਮੌਕਾ ਦੇਣਾ ਹੈ ਜਾਂ ਨਫਰਤ ਬਿੱਜਣ ਵਾਲਿਆਂ ਨੂੰ?

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NDA gives justice to Bhagalpur riot victims Nitish Kumar