ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਨਡੀਏ ਦੇ ਭਾਈਵਾਲਾਂ ਦੀ ਡਿਨਰ–ਮੀਟਿੰਗ ਮੰਗਲਵਾਰ ਨੂੰ

ਐੱਨਡੀਏ ਦੇ ਭਾਈਵਾਲਾਂ ਦੀ ਡਿਨਰ–ਮੀਟਿੰਗ ਮੰਗਲਵਾਰ ਨੂੰ

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA - ਐੱਨਡੀਏ) ਦੇ ਪ੍ਰਮੁੱਖ ਆਗੂ ਭਲਕੇ ਮੰਗਲਵਾਰ ਨੂੰ ਰਾਤ ਦੇ ਖਾਣੇ (ਡਿਨਰ) ’ਤੇ ਇੱਕ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੌਜੂਦ ਰਹਿਣ ਦੀ ਆਸ ਹੈ। ਪਾਰਟੀ ਸੂਤਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

 

 

ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤਿਸ਼ ਕੁਮਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਤੇ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਰਾਮਵਿਲਾਸ ਪਾਸਵਾਨ ਦੇ ਭਾਗ ਲੈਣ ਦੀ ਆਸ ਹੈ।

 

 

ਇਹ ਮੀਟਿੰਗ 23 ਮਈ ਨੂੰ ਲੋਕ ਸਭਾ ਚੋਣ ਨਤੀਜੇ ਸਾਹਮਣੇ ਆਉਣ ਤੋਂ ਦੋ ਦਿਨ ਪਹਿਲਾਂ ਹੋਣ ਜਾ ਰਹੀ ਹੈ। ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੇਂਦਰੀ ਮੰਤਰੀਆਂ ਸਮੇਤ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਸਹਿਯੋਗੀ ਪਾਰਟੀਆਂ ਨਾਲ ਰਾਤ ਦੇ ਭੋਜਨ ਤੋਂ ਪਹਿਲਾਂ ਹੋਣੀ ਹੈ।

 

 

ਐਗਜ਼ਿਟ ਪੋਲ ਵਿੱਚ ਭਾਜਪਾ ਦੀ ਅਗਵਾਈ ਹੇਠਲੇ NDA ਨੂੰ ਸਪੱਸ਼ਟ ਬਹੁਮੱਤ ਮਿਲਣ ਦਾ ਅਨੁਮਾਨ ਆਉਣ ਤੋਂ ਬਾਅਦ ਭਾਜਪਾ ਦਾ ਰਾਤ ਦੇ ਖਾਣੇ ਦਾ ਫ਼ੈਸਲਾ ਸਾਹਮਣੇ ਆਇਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ 2019 ਲਈ ਐਤਵਾਰ ਸ਼ਾਮੀਂ ਜਾਰੀ ਜ਼ਿਆਦਾਤਰ ਐਗਜ਼ਿਟ ਪੋਲ ਮੁਤਾਬਕ ਇੱਕ ਵਾਰ ਫਿਰ ਭਾਜਪਾ ਦੀ ਅਗਵਾਈ ਹੇਠਲੇ NDA ਬਹੁਮੱਤ ਨਾਲ ਕੇਂਦਰ ਵਿੱਚ ਸਰਕਾਰ ਬਣਾਉਂਦਾ ਦਿਸ ਰਿਹਾ ਹੈ। ਲਗਭਗ ਸਾਰੇ ਐਗਜ਼ਿਟ ਪੋਲਜ਼ ਵਿੱਚ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਨੂੰ 272 ਦਾ ਜਾਦੂਮਈ ਅੰਕੜਾ ਪਾਰ ਕਰਦਿਆਂ ਦਰਸਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NDA s allies will meet on Tuesday at dinner meeting