ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੱਕਰਵਾਤੀ ਤੂਫ਼ਾਨ 'ਅਮਫ਼ਾਨ' ਨੇ ਲਈ 4 ਲੋਕਾਂ ਦੀ ਜਾਨ, ਦਰੱਖਤ ਤੇ ਕੰਧਾਂ ਡਿੱਗੀਆਂ

ਚੱਕਰਵਾਤੀ ਤੂਫ਼ਾਨ 'ਅਮਫ਼ਾਨ' ਨੇ ਬੁੱਧਵਾਰ ਦੁਪਹਿਰ ਲਗਭਗ 2.30 ਵਜੇ ਪੱਛਮ ਬੰਗਾਲ 'ਚ ਦੀਘੇ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਦਸਤਕ ਦੇ ਦਿੱਤੀ। ਬੁੱਧਵਾਰ ਰਾਤ ਨੂੰ 'ਅਮਫ਼ਾਨ' ਪੱਛਮੀ ਬੰਗਾਲ ਅਤੇ ਉਡੀਸ਼ਾ ਦੇ ਹਿੱਸਿਆਂ ਨਾਲ ਟਕਰਾ ਗਿਆ। ਬੰਗਾਲ ਅਤੇ ਉਡੀਸ਼ਾ ਵਿੱਚ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਵੀ ਪਿਆ। ਦੋਵਾਂ ਸੂਬਿਆਂ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦਰੱਖਤ ਤੇ ਕੰਧ ਡਿੱਗ ਗਈਆਂ ਹਨ। ਤੂਫਾਨ ਕਾਰਨ ਹੁਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਇਲਾਕਿਆਂ 'ਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ।

 

ਪੱਛਮੀ ਬੰਗਾਲ ਵਿੱਚ ਦੋ ਮੌਤਾਂ ਹੋਈਆਂ ਹਨ। ਉੱਤਰੀ 24 ਪਰਗਾਨ ਜ਼ਿਲ੍ਹੇ ਦੇ ਮਿਨਖਾ ਵਿੱਚ ਇੱਕ 55 ਸਾਲਾ ਔਰਤ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ 'ਤੇ ਦਰੱਖਤ ਡਿੱਗਿਆ ਸੀ। ਉੱਧਰ ਹਾਵੜਾ ਵਿੱਚ 13 ਸਾਲਾ ਲੜਕੀ ਤੂਫ਼ਾਨ 'ਚ ਉੱਡੀ ਟੀਨ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਈ, ਜਿਸ ਕਾਰਨ ਬਾਅਦ 'ਚ ਉਸ ਦੀ ਮੌਤ ਹੋ ਗਈ।

 

ਮੌਸਮ ਵਿਭਾਗ ਦੇ ਅਨੁਸਾਰ ਤੂਫ਼ਾਨ ਦੇ ਆਉਣ ਸਮੇਂ ਇਸ ਦੀ ਰਫ਼ਤਾਰ 160-170 ਕਿਲੋਮੀਟਰ ਪ੍ਰਤੀ ਘੰਟਾ ਸੀ। ਅੱਗੇ ਇਸ ਦੀ ਰਫ਼ਤਾਰ 190 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚਣ ਦੀ ਸੰਭਾਵਨਾ ਹੈ।
 

ਇਸ ਤੋਂ ਪਹਿਲਾਂ 'ਅਮਫ਼ਾਨ' ਦੇ ਬੰਗਾਲ ਤੱਟ 'ਤੇ ਪਹੁੰਚਦੇ ਹੀ ਪੱਛਮੀ ਬੰਗਾਲ ਦੇ ਸੁੰਦਰਬਨ ਦੇ ਨੇੜੇ ਤੇਜ਼ ਮੀਂਹ ਸ਼ੁਰੂ ਹੋ ਗਿਆ ਸੀ। ਹਵਾ ਦੀ ਵੱਧ ਤੋਂ ਵੱਧ ਰਫ਼ਤਾਰ 155-170 ਕਿਲੋਮੀਟਰ ਪ੍ਰਤੀ ਘੰਟਾ ਹੈ। ਬੰਗਲਾਦੇਸ਼ 'ਚ ਤੂਫ਼ਾਨ ਕਾਰਨ ਪਹਿਲੀ ਮੌਤ ਦੀ ਖ਼ਬਰ ਮਿਲੀ ਹੈ। 'ਅਮਫਾਨ' ਦੇ ਖ਼ਤਰੇ ਦੇ ਮੱਦੇਨਜ਼ਰ ਬੰਗਲਾਦੇਸ਼ ਨੇ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ ਅਤੇ ਫ਼ੌਜ ਤਾਇਨਾਤ ਕੀਤੀ ਗਈ ਹੈ। 'ਅਮਫ਼ਾਨ' ਬੰਗਲਾਦੇਸ਼ ਦੇ ਤੱਟ ਵੱਲ 400 ਕਿਲੋਮੀਟਰ ਅੰਦਰ ਆ ਗਿਆ ਹੈ।
 

ਪੱਛਮ ਬੰਗਾਲ ਤੋਂ 5 ਲੱਖ, ਉਡੀਸਾ ਤੋਂ 1.58 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸ਼ੈਲਟਰ ਖੇਤਰਾਂ 'ਚ ਵੀ ਐਨਡੀਆਰਐਫ ਦੀ ਟੀਮ ਮੌਜੂਦ ਹੈ। ਉੱਤਰੀ ਉੜੀਸਾ 'ਚ 'ਅਮਫ਼ਾਨ' ਦਾ ਸੱਭ ਤੋਂ ਵੱਧ ਅਸਰ ਰਿਹਾ ਹੈ। ਐਨਡੀਆਰਐਫ ਦੇ ਡੀ.ਜੀ. ਐਸ.ਐਨ. ਪ੍ਰਧਾਨ ਨੇ ਕਿਹਾ ਹੈ ਕਿ ਲੋਕਾਂ ਨੂੰ ਤਟਾਂ ਤੋਂ ਦੂਰ ਲਿਜਾਣ ਦਾ ਕੰਮ ਜਾਰੀ ਹੈ। ਪੱਛਮ ਬੰਗਾਲ ਤੋਂ ਹਾਲੇ ਤਕ 5 ਲੱਖ ਅਤੇ ਉਡੀਸਾ 'ਚ 1,58,640 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NDRF DG said Amphan landfall continues our real work will start after cyclone