ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDRF ਨੇ ਕੱਢੀ ਨੌਇਡਾ ਦੀਆਂ ਦੋ ਇਮਾਰਤਾਂ ਵਿਚਾਲੇ ਫਸੀ ਕੁੜੀ ਦੀ ਲਾਸ਼

NDRF ਨੇ ਕੱਢੀ ਨੌਇਡਾ ਦੀਆਂ ਦੋ ਇਮਾਰਤਾਂ ਵਿਚਾਲੇ ਫਸੀ ਕੁੜੀ ਦੀ ਲਾਸ਼

ਦਿੱਲੀ ਨਾਲ ਲਗਦੇ ਨੌਇਡਾ ਦੇ ਸੈਕਟਰ 76 ’ਚ ਦੋ ਟਾਵਰਾਂ ਵਿਚਾਲੇ ਲਗਭਗ 80 ਘੰਟਿਆਂ ਤੋ਼ ਵੱਧ ਸਮੇਂ ਤੱਕ ਲਟਕੀ ਰਹੀ ਇੱਕ ਕੁੜੀ ਦੀ ਲਾਸ਼ ਦਾ ਮਾਮਲਾ ਚਰਚਾ ਦਾ ਕੇਂਦਰ ਬਣਿਆ ਰਿਹਾ। ਉਹ ਲਾਸ਼ ਇੰਨੀ ਉਚਾਈ ਤੋਂ ਕੱਢਣਾ ਆਪਣੇ–ਆਪ ਵਿੱਚ ਹੀ ਇੱਕ ਚੁਣੌਤੀ ਸੀ।

 

 

NDRF ਨੇ ਬਹੁਤ ਮਿਹਨਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ। ਇਸ ਤੋਂ ਪਹਿਲਾਂ ਫ਼ਾਇਰ ਬ੍ਰਿਗੇਡ ਨੇ ਕਈ ਘੰਟਿਆਂ ਬੱਧੀ ਤੱਕ ਲਾਸ਼ ਨੂੰ ਉੱਥੋਂ ਕੱਢਣ ਦੇ ਜਤਨ ਕੀਤੇ ਸਨ ਪਰ ਨਾਕਾਮ ਰਿਹਾ ਸੀ। ਤਦ ਗ਼ਾਜ਼ੀਆਬਾਦ ਤੋਂ NDRF ਦੀ ਟੀਮ ਨੂੰ ਸੱਦਣਾ ਪਿਆ।

 

 

45 ਮੈਂਬਰੀ ਐੱਨਡੀਆਰਐੱਫ਼ ਟੀਮ ਦੁਪਹਿਰ ਸਾਢੇ 12 ਵਜੇ ਪੁੱਜੀ ਤੇ ਉਸ ਨੇ ਆਪਰੇਸ਼ਨ ਸ਼ੁਰੂ ਕੀਤਾ। 17 ਮੰਜ਼ਿਲਾ ਇਮਾਰਤ ਦੇ ਟਾਵਰ ਸੀ ਦੀ ਸਭ ਤੋਂ ਉੱਪਰਲੀ ਮੰਜ਼ਿਲ ਰਾਹੀਂ ਇਹ ਲਾਸ਼ ਕੱਢਣ ਦਾ ਜਤਨ ਕੀਤਾ ਪਰ ਨਾਕਾਮੀ ਹੱਥ ਲੱਗੀ।

 

 

ਇਹ ਲਾਸ਼ 12ਵੀਂ ਮੰਜ਼ਿਲ ਦੇ ਫ਼ਲੈਟ ਦੀ ਕੰਧ ਨਾਲ ਫਸੀ ਹੋਈ ਸੀ। ਫਿਰ ਉਹ ਕੰਧ ਕੱਟਣ ਦਾ ਫ਼ੈਸਲਾ ਹੋਇਆ। ਕਿਸੇ ਕਾਰਨ 12ਵੀਂ ਮੰਜ਼ਿਲ ਦੇ ਫ਼ਲੈਟ ਨੰਬਰ 1206 ’ਚ ਰਹਿਣ ਵਾਲੇ ਇੱਕ ਆਈਏਐੱਸ ਅਧਿਕਾਰੀ ਆਪਣੇ ਫ਼ਲੈਟ ਦੀ ਕੰਧ ਕੱਟਣ ਲਈ ਸਹਿਮਤ ਨਹੀਂ ਹੋਏ।

 

 

ਪੁਲਿਸ ਪ੍ਰਸ਼ਾਸਨ ਨੇ 19ਵੀਂ ਮੰਜ਼ਿਲ ਦੀ ਟਾਵਰ ਡੀ ਬਿਲਡਿੰਗ ਦੇ ਫ਼ਲੈਟ ਨੰਬਰ 1202 ਦੇ ਨਿਵਾਸੀ ਨਾਲ ਗੱਲਬਾਤ ਕਰ ਇਜਾਜ਼ਤ ਲਈ।

 

 

NDRF ਦੀ ਟੀਮ ਨੇ ਉਸ ਫ਼ਲੈਟ ਦੀ ਬਾਲਕੋਨੀ ਵਿੱਚ ਦੋ ਫ਼ੁੱਟ ਦੇ ਤਿਕੋਣੇ ਆਕਾਰ ਵਿੱਚ ਕੰਧ ਨੂੰ ਕੱਟਿਆ। NDRF ਟੀਮ ਦਾ ਇੱਕ ਜਵਾਨ ਕੱਟੀ ਹੋਈ ਕੰਧ ਵਿਚਾਲੇ ਦੋ ਟਾਵਰਾਂ ਵਿਚਲੀ ਗਲੀ ਵਿੱਚ ਫਸੀ ਲਾਸ਼ ਤੱਕ ਪੁੱਜਾ ਤੇ ਲਾਸ਼ ਨੂੰ ਬਾਹਰ ਕੱਢਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NDRF picked up dead body of girl which had been stuck up in two buildings