ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋੜਵੰਦਾਂ ਨੂੰ ਤਿੰਨ ਮਹੀਨਿਆਂ ਤੱਕ ਹਰ ਮਹੀਨੇ ਮਿਲੇਗਾ 5–5 ਕਿਲੋਗ੍ਰਾਮ ਅਨਾਜ ਮੁਫ਼ਤ

ਲੋੜਵੰਦਾਂ ਨੂੰ ਤਿੰਨ ਮਹੀਨਿਆਂ ਤੱਕ ਹਰ ਮਹੀਨੇ ਮਿਲੇਗਾ 5–5 ਕਿਲੋਗ੍ਰਾਮ ਅਨਾਜ ਮੁਫ਼ਤ

ਐੱਫ਼ਸੀਆਈ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਲਾਗੂ ਕਰਨ ਲਈ ਦੇਸ਼ ਭਰ ’ਚ ਰਾਜਾਂ ਨੂੰ ਕਾਫ਼ੀ ਸਟਾਕ ਭੇਜਿਆ ਹੈ, ਜਿਸ ਅਧੀਨ ‘ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ’ (ਐੱਨਐੱਫ਼ਐੱਸਏ) ਦੇ ਸਾਰੇ ਲਾਭਪਾਤਰੀਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਹਰ ਮਹੀਨੇ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਅਨਾਜ ਮੁਫ਼ਤ ਵੰਡਿਆ ਜਾਣਾ ਹੈ। ਉੱਤਰ ਪ੍ਰਦੇਸ਼, ਬਿਹਾਰ, ਤੇਲੰਗਾਨਾ, ਆਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ, ਸਿੱਕਿਮ, ਉੱਤਰਾਖੰਡ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਕੇਰਲ, ਮਿਜ਼ੋਰਮ ਜਿਹੇ ਰਾਜਾਂ ਨੇ ਪਹਿਲਾਂ ਇਸ ਯੋਜਨਾ ਅਧੀਨ ਐੱਫ਼ਸੀਆਈ ਤੋਂ ਅਨਾਜ ਚੁੱਕਣਾ ਸ਼ੁਰੂ ਕਰ ਦਿੱਤਾ ਹੈ।

 

 

ਅਗਲੇ ਕੁਝ ਦਿਨਾਂ ’ਚ, ਹੋਰ ਰਾਜ ਵੀ ਪੀਐੱਮਜੀਕੇਏਵਾਈ ਅਧੀਨ ਵੰਡ ਲਈ ਅਨਾਜ ਚੁੱਕਣਾ ਸ਼ੁਰੂ ਕਰ ਦੇਣਗੇ। ਐੱਫ਼ਸੀਆਈ ਅਣਥੱਕ ਤਰੀਕੇ ਨਾਲ ਕੰਮ ਕਰਦਿਆਂ ਇਹ ਯਕੀਨੀ ਬਣਾਇਆ ਹੈ ਕਿ ਦੇਸ਼ ਭਰ ’ਚ ਲੌਕਡਾਊਨ ਦੌਰਾਨ ਦੇਸ਼ ਦੇ ਹਰੇਕ ਹਿੱਸੇ ’ਚ ਅਨਾਜ ਦੇ ਕਾਫ਼ੀ ਸਟਾਕ ਉਪਲਬਧ ਕਰਵਾਏ ਜਾਣ। 24 ਮਾਰਚ 2020 ਨੂੰ ਜਦੋਂ ਕੋਵਿਡ–29 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਲੜਨ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਤਦ ਤੋਂ ਪਿਛਲੇ 14 ਦਿਨਾਂ ਦੌਰਾਨ ਐੱਫ਼ਸੀਆਈ ਨੇ ਔਸਤਨ 1.44 ਲੱਖ ਮੀਟ੍ਰਿਕ ਟਨ ਅਨਾਜ ਪ੍ਰਤੀਦਿਨ ਦੇ ਹਿਸਾਬ ਨਾਲ ਚੁੱਕਿਆ ਹੈ, ਜੋ ਲੌਕਡਾਊਨ ਦੇ ਹਰੇਕ ਦਿਨ ’ਚ ਔਸਤਨ ਲਗਭਗ 0.8 ਲੱਖ ਮੀਟ੍ਰਿਕ ਟਨ ਬੈਠਦਾ ਹੈ। 6 ਅਪ੍ਰੈਲ 2020 ਤੱਕ ਸਮੁੱਚੇ ਦੇਸ਼ ’ਚ ਲਗਭਗ 18.42 ਲੱਖ ਮੀਟ੍ਰਿਕ ਟਨ ਅਨਾਜ ਦੇ 658 ਰੇਕਸ ਦੀ ਆਵਾਜਾਈ ਕੀਤੀ ਗਈ ਹੈ। ਲਗਭਗ 1.76 ਲੱਖ ਮੀਟ੍ਰਿਕ ਟਨ ਅਨਾਜ ਦੇ 63 ਹੋਰ ਰੇਕਸ ਅੱਜ ਲੱਦੇ ਜਾ ਰਹੇ ਹਨ।

 

 

ਐੱਨਐੱਫ਼ਐੱਸਏ ਅਧੀਨ ਅਨਾਜ ਦੀਆਂ ਨਿਯਮਤ ਜ਼ਰੂਰਤਾਂ ਅਤੇ ਪੀਐੱਮਜੀਕੇਏਵਾਈ ਅਧੀਨ ਹੋਰ ਵਾਧੂ ਅਨਾਜ ਦੀ ਪੂਰਤੀ ਲਈ, ਐੱਫ਼ਸੀਆਈ ਰਾਜ ਸਰਕਾਰਾਂ ਨੂੰ ਬਿਨਾ ਈ–ਨੀਲਾਮੀ ਰੂਟ ਦੇ ਅਤੇ ਖੁੱਲ੍ਹੇ ਬਾਜ਼ਾਰ ਦੀਆਂ ਵਿਕਰੀ ਦਰਾਂ ’ਤੇ ਕਣਕ ਤੇ ਚੌਲ ਸਿੱਧੇ ਮੁਹੱਈਆ ਕਰਵਾ ਰਹੀ ਹੈ, ਤਾਂ ਜੋ ਅਨਾਜ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾ ਸਕੇ। ਕਣਕ ਦੇ ਆਟੇ ਤੇ ਹੋਰ ਕਣਕ ਉਤਪਾਦਾਂ ਦੇ ਨਿਰਮਾਤਾਵਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟਸ ਵੱਲੋਂ ਕੀਤੇ ਆਵਸ਼ਕਤਾਵਾਂ ਦੇ ਮੁਲਾਂਕਣ ਦੇ ਆਧਾਰ ’ਤੇ ਕਣਕ ਦਿੱਤੀ ਜਾਂਦੀ ਹੈ। ਹੁਣ ਤੱਕ ਐੱਫ਼ਸੀਆਈ ਨੇ ਇਸ ਮਾਡਲ ਅਧੀਨ 13 ਰਾਜਾਂ ਵਿੱਚ 1.38 ਲੱਖ ਮੀਟ੍ਰਿਕ ਟਨ ਕਣਕ ਅਤੇ 8 ਰਾਜਾਂ ਨੂੰ 1.32 ਲੱਖ ਮੀਟ੍ਰਿਕ ਟਨ ਚੌਲ ਅਲਾਟ ਕੀਤੇ ਹਨ।

 

 

ਇਸ ਮਿਆਦ ਦੌਰਾਨ ਅਨਾਜ ਦੀ ਲਦਾਈ ਤੇ ਲੁਹਾਈ ਦੇ ਪੂਰੇ ਵੇਰਵਿਆਂ ਲਈ ਨਿਮਨਲਿਖਤ ਲਿੰਕਸ ਉੱਤੇ ਕਲਿੱਕ ਕਰੋ:

  1. ਲੌਕਡਾਊਨ ਦੇ ਸਮੇਂ ਦੌਰਾਨ ਲੱਦੇ ਗਏ ਰੇਕਸ ਦੇ ਰਾਜ–ਕ੍ਰਮ ਅਨੁਸਾਰ ਵੇਰਵੇ
  2. ਲੌਕਡਾਊਨ ਦੇ ਸਮੇਂ ਦੌਰਾਨ ਲਾਹੇ ਗਏ ਰੇਕਸ ਦੇ ਰਾਜ–ਕ੍ਰਮ ਅਨੁਸਾਰ ਵੇਰਵੇ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Needy Persons would get 5 Kg each month free foodgrain till three months