ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਭਗੌੜਾ ਕਰਾਰ, ਜਾਇਦਾਦਾਂ ਜ਼ਬਤ ਹੋਣਗੀਆਂ

ਨੀਰਵ ਮੋਦੀ ਭਗੌੜਾ ਕਰਾਰ, ਜਾਇਦਾਦਾਂ ਜ਼ਬਤ ਹੋਣਗੀਆਂ

ਅਦਾਲਤ ਨੇ ਅੱਜ ਵੀਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਘੁਟਾਲੇ ’ਚ ਨੀਰਵ ਮੋਦੀ ਨੂੰ ਭਗੌੜਾ ਕਰਾਰ ਦਿੱਤਾ ਹੈ। ਇਹ ਕਾਰਵਾਈ ਆਰਥਿਕ ਅਪਰਾਧੀ ਕਾਨੂੰਨ ਅਧੀਨ ਕੀਤੀ ਗਈ ਹੈ। ਨੀਰਵ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਹੁਕਮ ਬਾਅਦ ’ਚ ਦਿੱਤਾ ਜਾਵੇਗਾ।

 

 

ਇਸ ਤੋਂ ਪਹਿਲਾਂ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੱਲ੍ਹ ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਤੇ ਦੋ ਹੋਰਨਾਂ ਵਿਰੁੱਧ ਮੁਨਾਦੀ ਹੁਕਮ ਜਾਰੀ ਕੀਤਾ ਸੀ। ਨਾਲ ਹੀ ਇਨ੍ਹਾਂ ਮੁਲਜ਼ਮਾਂ ਨੂੰ 15 ਜਨਵਰੀ ਨੂੰ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਸੀ। ਅਜਿਹਾ ਨਾ ਕਰਨ ਉੱਤੇ ਹੀ ਅਦਾਲਤ ਨੇ ਨੀਰਵ ਸਮੇਤ ਹੋਰ ਮੁਲਜ਼ਮਾਂ ਨੂੰ ਭਗੌੜਾ ਅਪਰਾਧੀ ਐਲਾਨਿਆ ਹੈ।

 

 

ਵਿਸ਼ੇਸ਼ ਜੱਜ ਵੀਸੀ ਬੋਰਡੇ ਨੇ ਪੇਸ਼ ਹੋਣ ਦਾ ਹੁਕਮ ਨੀਰਵ, ਉਸ ਦੇ ਭਰਾ ਨੀਸ਼ਾਲ ਮੋਦੀ ਤੇ ਨੇੜਲੇ ਸਹਿਯੋਗ ਸੁਭਾਸ਼ ਪਰਬ ਵਿਰੁੱਧ ਜਾਰੀ ਕੀਤਾ। ਕਾਨੂੰਨ ਮੁਤਾਬਕ ਅਦਾਲਤ ਦੇ ਇੱਕ ਵਾਰ ਮੁਨਾਦੀ ਹੁਕਮ ਜਾਰੀ ਹੋਣ ਤੋਂ ਬਾਅਦ ਮੁਲਜ਼ਮਾਂ ਲਈ ਨਿਸ਼ਚਤ ਸਮਾਂ–ਸੀਮਾ ਅੰਦਰ ਪੇਸ਼ ਹੋਣਾ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਹੋਣ ’ਤੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਹੈ।

 

 

ਇੱਕ ਵਾਰ ਜਿਸ ਵਿਅਕਤੀ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਜਾਂਦਾ ਹੈ, ਤਾਂ ਜਾਂਚ ਏਜੰਸੀ ਦੇਸ਼ ਵਿੱਚ ਮੌਜੂਦ ਉਸ ਦੀ ਸੰਪਤੀ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਪੀਐੱਨਬੀ ਘੁਟਾਲੇ ’ਚ ਨੀਰਵ ਤੇ ਮੇਹੁਲ ਚੌਕਸੀ ਮੁੱਖ ਮੁਲਜ਼ਮ ਹਨ।

 

 

ਨੀਰਵ ਇਨ੍ਹੀਂ ਦਿਨੀਂ ਲੰਦਨ ਦੀ ਜੇਲ੍ਹ ਵਿੱਚ ਬੰਦ ਹੈ ਤੇ ਉਸ ਦੀ ਭਾਰਤ ਹਵਾਲਗੀ ਦਾ ਮਾਮਲਾ ਮੁਲਤਵੀ ਪਿਆ ਹੈ। ਨੀਸ਼ਾਲ ਤੇ ਪਰਬ ਬਾਰੇ ਹਾਲੇ ਕਿਸੇ ਨੂੰ ਕੁਝ ਪਤਾ ਨਹੀਂ ਕਿ ਉਹ ਕਿੱਥੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neerav Modi announced proclaimed offender Properties to be seized