ਬਹੁ-ਕਰੋੜੀ ਘੁਟਾਲੇ ਦੇ ਮਾਮਲੇ ਵਿੱਚ ਭਗੌੜੇ ਮੁਲਜ਼ਮ ਨੀਰਵ ਮੋਦੀ, ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਗੱਲਬਾਤ ਦੌਰਾਨ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਨੀਰਵ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਸਮਰਪਣ ਨਹੀਂ ਕਰੇਗਾ। ਨੀਰਵ ਨੇ ਈਡੀ ਨੂੰ ਦੱਸਿਆ, ਲਗਾਤਾਰ ਖਤਰੇ ਤੇ ਸੁਰੱਖਿਆ ਕਾਰਨਾਂ ਕਰਕੇ ਮੈਂ ਭਾਰਤ ਵਾਪਸ ਨਹੀਂ ਆ ਸਕਦਾ। ਮੈਂ ਹੋਲੀਕਾ ਦਹਿਨ ਦੇ ਦੌਰਾਨ ਲੋਕਾਂ ਨੂੰ ਆਪਣੇ ਪੁਤਲੇ ਸਾੜਦੇ ਹੋਏ ਲੋਕਾਂ ਨੂੰ ਵੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ (ਜਿਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ), ਮਕਾਨ ਮਾਲਿਕ (ਜਿਸ ਦਾ ਕਿਰਾਇਆ ਅਜੇ ਨਹੀਂ ਦਿੱਤਾ ), ਉਨ੍ਹਾਂ ਦੇ ਗਾਹਕ (ਜਿਨ੍ਹਾਂ ਦੇ ਗਹਿਣੇ ਸੀ.ਬੀ.ਆਈ ਦੁਆਰਾ ਜ਼ਬਤ ਕੀਤੇ ਗਏ ) ਤੇ ਹੋਰ ਏਜੰਸੀਆਂ ਤੇ ਲੋਕਾਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਨੀਰਵ ਨੇ ਕਿਹਾ ਕਿ ਬਹੁਤ ਸਾਰੀਆਂ ਧਮਕੀਆਂ ਦੇ ਬਾਅਦ ਮੈਂ ਭਾਰਤ ਵਾਪਸ ਨਹੀਂ ਆ ਸਕਦਾ।
ਈਡੀ ਨੇ 24 ਮਈ ਤੇ 26 ਮਈ ਨੂੰ ਨੀਰਵ ਮੋਦੀ ਤੇ ਉਸ ਦੇ ਚਾਚਾ ਮੋਹੁਲ ਚੋਕਸੀ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਤੋਂ ਬਾਅਦ, ਦੋਵਾਂ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇੰਟਰਪੋਲ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।
ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਹੁਣ ਤਕ ਭਾਰਤ ਤੇ ਵਿਦੇਸ਼ਾਂ 'ਚ ਨੀਰਵ ਮੋਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ 4,800 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। 13,500 ਕਰੋੜ ਰੁਪਏ ਦੇ ਪੀ ਐਨ ਬੀ ਘੁਟਾਲੇ ਵਿੱਚ ਨੀਰਵ ਮੋਦੀ ਤੇ ਉਸ ਦੇ ਮਾਮਾ ਮੋਹੁਲ ਚੋਕਸੀ ਦੋਸ਼ੀ ਕਰਾਰ ਦਿੱਤਾ ਗਿਆ ਹੈ।