ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NEET 2018 : 31 ਅਗਸਤ ਤੋਂ ਪਹਿਲਾਂ ਕੌਸਲਿੰਗ ਪੂਰੀ ਕਰਨ ਦੀ ਕੋਸਿ਼ਸ਼

31 ਅਗਸਤ ਤੋਂ ਪਹਿਲਾਂ ਕੌਸਲਿੰਗ ਪੂਰੀ ਕਰਨ ਦੀ ਕੋਸਿ਼ਸ਼

ਦੋ ਅਲੱਗ ਅਲੱਗ ਹਾਈਕੋਰਟ ਦੇ ਆਦੇਸ਼ਾਂ ਦੇ ਕਾਰਨ ਨੀਟ ਯੂਜੀ ਦੀ ਕੌਸਲਿੰਗ `ਚ 20 ਦਿਨਾਂ ਦੀ ਰੁਕਾਵਟ ਬਾਅਦ ਕੇਂਦਰੀ ਸਿਹਤ ਮੰਤਰਾਲਾ ਹੁਣ ਕੌਸਲਿੰਗ ਪ੍ਰਕਿਰਿਆ 31 ਅਗਸਤ ਤੋਂ ਪਹਿਲਾਂ ਪੂਰੀ ਕਰਨ `ਚ ਲੱਗ ਗਿਆ ਹੈ। ਦਰਅਸਲ 31 ਅਗਸਤ ਤੋਂ ਅੱਗੇ ਪ੍ਰਕਿਰਿਆ ਲੈ ਜਾਣ ਲਈ ਉਸ ਨੂੰ ਇਕ ਵਾਰ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਾਉਣਾ ਪਵੇਗਾ, ਜਿਸ ਤੋਂ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਬਚਣਾ ਚਾਹੁੰਦੇ ਹਨ। 

 

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ `ਚ ਕੌਸਲਿੰਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ‘ਹਿੰਦੁਸਤਾਨ’ ਨਾਲ ਗੱਲਬਾਤ `ਚ ਕਿਹਾ ਕਿ 20 ਦਿਨਾਂ ਦੀ ਰੁਕਾਵਟ ਨੇ ਸਾਡੇ ਕੋਲ ਸਮਾਂ ਘੱਟ ਰਹਿ ਗਿਆ ਹੈ। ਹਾਲਾਂਕਿ ਅਸੀਂ 31 ਅਗਸਤ ਤੱਕ ਕੌਸਲਿੰਗ ਨੂੰ ਪੂਰਾ ਕਰਨ ਵਾਸਤੇ ਤਿਆਰੀ ਕਰ ਲਈ ਹੈ।


ਆਲ ਇੰਡੀਆ ਦੂਜੀ ਕੌਸਲਿੰਗ ਖਤਮ ਹੋਣ ਬਾਅਦ ਅੱਠ ਤੋਂ 18 ਤਾਰੀਕ ਰਾਜਾਂ ਨੂੰ ਦੂਜੀ ਕੌਸਲਿੰਗ ਦੇ ਲਈ ਦਿੱਤੀ ਗਈ ਹੈ। ਇਸ ਤੋਂ ਬਾਅਦ ਦੋ ਹੋਰ ਕੌਸਲਿੰਗ ਹੋਣੀਆਂ ਹਨ। ਜਿਸ ਨੂੰ ਅਗਲੇ 12 ਦਿਨਾਂ `ਚ ਪੂਰਾ ਕਰਨਾ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਆਪਣੇ ਆਦੇਸ਼ `ਚ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਨੀਟ ਨਾਲ ਜੁੜੇ ਮਾਮਲੇ ਦੀ ਸੁਣਵਾਈ ਸਿਰਫ ਸੁਪਰੀਮ ਕੋਰਟ `ਚ ਹੋਵੇਗੀ, ਅਜਿਹੇ `ਚ ਸਾਨੂੰ ਉਮੀਦ ਹੈ ਕਿ ਸਭ ਕੁਝ ਠੀਕ ਰਿਹਾ ਤਾਂ ਹੁਣ ਕੋਈ ਰੁਕਾਵਟ ਕੌਸਲਿੰਗ `ਚ ਨਹੀਂ ਆਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:neet 2018: Modi government want to complete neet ug counselling process by 31 August