ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NEET 2018 : ਸੁਪਰੀਮ ਕੋਰਟ ਨੇ ਕੌਸਲਿੰਗ ਪ੍ਰਕਿਰਿਆ `ਤੇ ਲੱਗੀ ਰੋਕ ਹਟਾਈ

ਸੁਪਰੀਮ ਕੋਰਟ ਨੇ ਕੌਸਲਿੰਗ ਪ੍ਰਕਿਰਿਆ `ਤੇ ਲੱਗੀ ਰੋਕ ਹਟਾਈ

ਸੁਪਰੀਮ ਕੋਰਟ ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਦੀ ਕੌਸਲਿੰਗ ਪ੍ਰਕਿਰਿਆ `ਤੇ ਲੱਗੀ ਰੋਕ ਹਟਾ ਦਿੱਤੀ ਹੈ। ਮਦਰਾਸ ਹਾਈਕੋਰਟ ਅਤੇ ਬੰਬੇ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਨੀਟ ਯੂਜੀ ਦੀ ਕੌਸਲਿੰਗ ਰੋਕ ਦਿੱਤੀ ਗਈ ਸੀ। ਕੌਸਲਿੰਗ ਪ੍ਰਕਿਰਿਆ ਤੋਂ ਰੋਕ ਹਟਾਉਣ ਬਾਅਦ ਮੈਡੀਕਲ ਕੌਸਲਿੰਗ ਕਮੇਟੀ ਨੇ ਨੀਟ ਦੂਜੇ ਗੇੜ ਦੀ ਸੀਟ ਅਲਾਟਮੈਂਟ ਦਾ ਨਤੀਜਾ ਵੀ ਜਾਰੀ ਕਰ ਦਿੱਤਾ।


ਜਿ਼ਕਰਯੋਗ ਹੈ ਕਿ 10 ਜੁਲਾਈ ਨੂੰ ਮਦਰਾਜ ਹਾਈ ਕੋਰਟ ਦੇ ਮਦੁਰਾਈ ਬੈਂਚ ਨੇ ਤਮਿਲ ਮਾਧਿਅਮ ਨਾਲ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ 196 ਵਾਧੂ ਨੰਬਰ ਦਾਣ ਦਾ ਆਦੇਸ਼ ਦਿੱਤਾ ਸੀ। ਇਸ ਆਦੇਸ਼ ਨੂੰ ਸੁਪਰੀਮ ਕੋਰਟ ਨੇ 20 ਜੁਲਾਈ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ 19 ਜੁਲਾਈ ਨੂੰ ਬੰਬੇ ਹਾਈਕੋਰਟ ਦੀ ਨਾਗਪੁਰ ਬੈਂਚ ਨੇ ਆਲ ਇੰਡੀਆ ਕੌਸਲਿੰਗ `ਚ ਓਬੀਸੀ ਰਾਖਵਾਂਕਰਨ ਨੂੰ ਲੈ ਕੇ ਇਕ ਜਨਹਿੱਤ ਯਾਚਿਕਾ ਦੀ ਸੁਣਵਾਈ ਕਰਦੇ ਹੋਏ ਨੀਟ ਯੂਜੀ ਦੀ ਕੌਸਲਿੰਗ `ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ 20 ਜੁਲਾਈ ਤੋਂ ਹੁਣ ਤੱਕ ਨੀਟ ਯੂ ਜੀ ਦੀ ਕੌਸਲਿੰਗ ਰੁਕੀ ਹੋਈ ਸੀ।


ਕੇਂਦਰੀ ਸਿਹਤ ਮੰਤਰਾਲੇ ਨੇ ਵੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਹ ਸਾਰੀਆਂ ਹਾਈਕੋਰਟਾਂ ਨੂੰ ਨੀਟ ਨਾਲ ਜੁੜੀਆਂ ਯਾਚਿਕਾਵਾਂ `ਤੇ ਸੁਣਵਾਈ ਕਰਨ ਤੋਂ ਰੋਕੇ। ਸਰਕਾਰ ਨੇ ਚਿੰਤਾ ਪ੍ਰਗਟਾਈ ਸੀ ਕਿ ਨੀਟ ਕੌਸਲਿੰਗ ਨੂੰ ਰੁਕੇ ਹੋਏ ਪਹਿਲਾਂ ਹੀ ਤਿੰਨ ਹਫਤੇ ਹੋ ਚੁੱਕੇ ਹਨ। ਜੇਕਰ ਅੱਗੇ ਵੀ ਇਸ ਤਰ੍ਹਾਂ ਅਲੱਗ ਅਲੱਗ ਹਾਈਕੋਰਟ ਨੀਟ ਕੌਸਲਿੰਗ `ਤੇ ਬਾਰੀ ਬਾਰੀ ਰੋਕ ਲਗਾਉਂਦੇ ਰਹੇ ਤਾਂ ਪੂਰੀ ਪ੍ਰਕਿਰਿਆ ਹੀ ਖਤਰੇ `ਚ ਪੈ ਜਾਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NEET 2018: Supreme court Allows Second Round Counselling of Central Quota For MBBS BDS