ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਤੋਂ ਆਈ ਨੀਤਾ ਕੰਵਨ ਨੇ ਲੜੀ ਚੋਣੀ, ਬਣੀ ਸਰਪੰਚ

ਰਾਜਸਥਾਨ ਪੰਚਾਇਤੀ ਚੋਣਾਂ 'ਚ ਸ਼ੁੱਕਰਵਾਰ ਨੂੰ ਇਤਿਹਾਸ ਰਚਿਆ ਗਿਆ। ਸੂਬੇ 'ਚ ਪਹਿਲੀ ਵਾਰ ਪਾਕਿਸਤਾਨੀ ਮੂਲ ਦੀ ਰਹਿਣ ਵਾਲੀ ਮਹਿਲਾ ਸਰਪੰਚ ਬਣੀ ਹੈ। ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ ਵਿੱਚ ਪਾਕਿਸਤਾਨ ਦੇ ਸਿੰਧ ਵਿੱਚ ਟੋਂਕ ਦੇ ਨਟਵਾੜਾ ਤੋਂ ਭਾਰਤ ਪਰਤਣ ਵਾਲੀ ਨੀਤਾ ਕੰਵਰ ਨੇ ਸਰਪੰਚ ਦੀ ਚੋਣ ਜਿੱਤੀ।
 

ਸ਼ੁੱਕਰਵਾਰ ਨੂੰ ਪਹਿਲੇ ਗੇੜ 'ਚ ਰਾਜਸਥਾਨ ਦੀ 2726 ਪਿੰਡ ਪੰਚਾਇਤਾਂ 'ਤੇ ਵੋਟਿੰਗ ਹੋਈ। 17000 ਉਮੀਦਵਾਰ ਚੋਣ ਮੈਦਾਨ 'ਚ ਸਨ, ਪਰ ਸਾਰਿਆਂ ਦੀਆਂ ਨਜ਼ਰਾਂ ਪਾਕਿਸਤਾਨੀ ਮੂਲ ਦੀ ਨੀਤਾ ਕੰਵਰ 'ਤੇ ਟਿਕੀਆਂ ਹੋਈਆਂ ਸਨ। ਨੀਤਾ ਨੇ ਟੋਂਕ ਜ਼ਿਲ੍ਹੇ ਦੀ ਨਟਵਾੜਾ ਪੰਚਾਇਤ ਤੋਂ ਉਮੀਦਵਾਰ ਸੀ। ਉਨ੍ਹਾਂ ਨੇ ਇੱਥੇ ਆਪਣੀ ਵਿਰੋਧੀ ਸੋਨਾ ਦੇਵੀ ਨੂੰ 400 ਵੋਟਾਂ ਦੇ ਫਰਕ ਨਾਲ ਹਰਾਇਆ।
 

ਨੀਤਾ ਕੰਵਰ ਮੂਲ ਰੂਪ ਨਾਲ ਪਾਕਿਸਤਾਨ ਦੀ ਨਾਗਰਿਕ ਸੀ। ਉਹ ਸਾਲ 2001 'ਚ ਭਾਰਤ 'ਚ ਸਿੱਖਿਆ ਹਾਸਲ ਕਰਨ ਰਾਜਸਥਾਨ ਦੇ ਜੋਧਪੁਰ 'ਚ ਆਪਣੇ ਚਾਚਾ ਕੋਲ ਪਾਕਿਸਤਾਨ ਤੋਂ ਭਾਰਤ ਆਈ ਸੀ। ਇੱਥੇ ਸੋਫੀਆ ਕਾਲਜ ਤੋਂ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਉਸ ਦਾ ਵਿਆਹ ਨਟਵਾੜਾ ਰਾਜ ਪਰਿਵਾਰ ਦੇ ਠਾਕੁਰ ਲਕਸ਼ਮਣ ਕੰਵਰ ਦੇ ਬੇਟੇ ਪੁਨਯ ਪ੍ਰਤਾਪ ਕੰਵਰ ਤੋਂ 2011 'ਚ ਹੋਇਆ ਪਰ ਉਸ ਨੂੰ ਦੇਸ਼ ਦੀ ਨਾਗਰਿਕਤਾ ਹਾਸਿਲ ਕਰਨ 'ਚ 8 ਸਾਲ ਇੰਤਜ਼ਾਰ ਕਰਨਾ ਪਿਆ ਅਤੇ ਸਤੰਬਰ 2019 'ਚ ਉਸ ਨੂੰ ਭਾਰਤੀ ਨਾਗਰਿਕਤਾ ਮਿਲ ਗਈ।
 

ਨੀਤਾ ਕੰਵਰ ਦੇ ਸਹੁਰੇ ਠਾਕੁਰ ਲਕਸ਼ਮਣ ਸਿੰਘ ਕੰਵਰ ਇਸ ਖੇਤਰ ਤੋਂ ਤਿੰਨ ਵਾਰ ਸਰਪੰਚ ਰਹਿ ਚੁੱਕੇ ਹਨ। ਲਿਹਾਜ਼ਾ ਉਸ ਨੂੰ ਸ਼ੁਰੂ ਤੋਂ ਹੀ ਸਿਆਸੀ ਮਾਹੌਲ ਮਿਲਿਆ। ਸਥਾਨਕ ਲੋਕਾਂ ਨੇ ਵੀ ਉਸ 'ਤੇ ਭਰੋਸਾ ਜਤਾਇਆ ਅਤੇ ਹੁਣ ਉਹ ਸਰਪੰਚ ਬਣ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neeta Kanwar wins Panchayat Polls In Rajasthan