ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਗੈਂਗ–ਰੇਪ–ਕਤਲ ਦੇ 7 ਵਰ੍ਹੇ: ਨਾ ਬਲਾਤਕਾਰ ਘਟੇ ਨਾ ਹੀ ਨਿਆਂ ਦੀ ਉਡੀਕ

ਦਿੱਲੀ ਗੈਂਗ–ਰੇਪ–ਕਤਲ ਦੇ 7 ਵਰ੍ਹੇ: ਨਾ ਬਲਾਤਕਾਰ ਘਟੇ ਨਾ ਹੀ ਨਿਆਂ ਦੀ ਉਡੀਕ

ਦਰਿੰਦਗੀ ਰੋਜ਼ਾਨਾ ਨਵੀਂ ਸ਼ਕਲ ’ਚ ਸਾਹਮਣੇ ਆਉਂਦੀ ਹੈ ਤੇ ਇਨਸਾਫ਼ ਦਾ ਚਿਹਰਾ ਤਾਂ ਲੋਕ ਇੰਝ ਭੁੱਲ ਗਏ ਕਿ ਪੁਲਿਸ ਮੁਕਾਬਲੇ ਨੂੰ ਇਨਸਾਫ਼ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਸਮੂਹਕ ਬਲਾਤਕਾਰ ਤੇ ਕਤਲ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਕਾਂਡ ਬੀਤਿਆਂ ਅੱਜ 7 ਵਰ੍ਹੇ ਬੀਤ ਚੁੱਕੇ ਹਨ ਪਰ ਕੋਈ ਸੱਤ ਦਿਨ ਜਾਂ ਕੋਈ ਸੱਤ ਘੰਟੇ ਵੀ ਅਜਿਹੇ ਨਹੀਂ ਬੀਤੇ ਕਿ ਜਦੋਂ ਦੇਸ਼ ਦੀ ਕਿਸੇ ਧੀ ਦੀ ਪੱਤ ਨਾ ਰੋਲ਼ੀ ਗਈ ਹੋਵੇ।

 

 

ਇਨਸਾਫ਼ (ਨਿਆਂ) ਦੀ ਪ੍ਰਕਿਰਿਆ ਵੀ ਲਗਭਗ ਇਹੋ ਜਿਹੀ ਹੈ – ਮੁਲਜ਼ਮ ਨੂੰ ਫੜਾਉਣ ਲਈ ਪਹਿਲਾਂ ਪ੍ਰਦਰਸ਼ਨ ਕਰਨੇ ਪੈਂਦੇ ਹਨ, ਦੋਸ਼ ਸਿੱਧ ਕਰਨ ਦੀ ਲੰਮੇਰੀ ਜੰਗ ਲੜਨੀ ਪੈਂਦੀ ਹੈ ਤੇ ਫਿਰ ਸਜ਼ਾ ਦਿਵਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਕਈ ਵਾਰ ਤਾਂ ਮਾਮਲਾ ਦਰਜ ਕਰਵਾਉਣਾ ਹੀ ਜੰਗ ਵਰਗਾ ਹੋ ਜਾਂਦਾ ਹੈ ਤੇ ਇਸ ਸਭ ਤੋਂ ਬਾਅਦ ਸਾਹਮਣੇ ਆਉਂਦਾ ਹੈ ਇਹ ਅੰਕੜਾ:

 

 

ਦੇਸ਼ ਵਿੱਚ ਹਰੇਕ 13 ਮਿੰਟਾਂ ਵਿੱਚ ਬਲਾਤਕਾਰ ਦੀ ਇੱਕ ਘਟਨਾ ਵਾਪਰ ਜਾਂਦੀ ਹੈ; ਜਦ ਕਿ ਸਿਰਫ਼ 32.2 ਮਾਮਲਿਆਂ ਵਿੱਚ ਹੀ ਮੁਲਜ਼ਮ ਵਿਰੁੱਧ ਦੋਸ਼ ਸਹੀ ਸਿੱਧ ਹੋ ਪਾਉਂਦੇ ਹਨ। ਇਹ ਅੰਕੜੇ ਹੋਰ ਕਿਸੇ ਦੇ ਨਹੀਂ, ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਹਨ।

 

 

ਸਾਲ 2017 ਲਈ ਉਪਲਬਧ ਅੰਕੜਿਆਂ ਮੁਤਾਬਕ ਜਿਨਸੀ ਹਿੰਸਾ ਨਾਲ ਸਬੰਧਤ ਕੁੱਲ 3,59,849 ਮਾਮਲੇ ਦਰਜ ਹੋਏ; ਜਿਨ੍ਹਾਂ ਵਿੱਚੋਂ ਸਰਿਫ਼ 32.2 ਫ਼ੀ ਸਦੀ ਮੁਲਜ਼ਮਾਂ ਵਿਰੁੱਧ ਹੀ ਦੋਸ਼ ਸਿੱਧ ਹੋ ਸਕੇ। ਇਸ ਦੇ ਮੁਕਾਬਲੇ ਸਾਲ 2012 ’ਚ ਜਿਨਸੀ ਹਿੰਸਾ ਦੇ 2,44,270 ਮਾਮਲੇ ਦਰਜ ਹੋਏ ਸਨ ਤੇ ਸਿਰਫ਼ 27.1 ਮੁਲਜ਼ਮਾਂ ਵਿਰੁੱਧ ਹੀ ਦੋਸ਼ ਸਿੱਧ ਹੋ ਸਕੇ ਸਨ।

 

 

4 ਜੂਨ, 2017 ਨੂੰ ਉਨਾਓ (ਉੱਤਰ ਪ੍ਰਦੇਸ਼) ਵਿਖੇ ਸਮੂਹਕ ਬਲਾਤਕਾਰ ਹੋਇਆ ਤੇ ਪੀੜਤ ਲੜਕੀ ਦੇ ਪਿਤਾ ਦਾ ਕਤਲ ਵੀ ਕਰ ਦਿੱਤਾ ਗਿਆ। ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਤੇ ਉਸ ਦੇ ਸਕੇ ਭਰਾ ਅਤੁਲ ਸੇਂਗਰ ਸਮੇਤ ਕਈ ਮੁਲਜ਼ਮ ਜੇਲ੍ਹ ’ਚ ਹਨ। ਇਸ ਮਾਮਲੇ ’ਚ ਅਦਾਲਤੀ ਫ਼ੈਸਲਾ ਅੱਜ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ਉੱਤੇ ਪੀੜਤ ਕੁੜੀ ਨੂੰ ਸੜਕ ਹਾਦਸੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਵੀ ਕਰਵਾ ਦਿੱਤਾ।

 

 

ਝਾਰੰਡ ’ਜ 27 ਮਈ, 2013 ਨੂੰ ਦੇਵਘਰ ਵਿਖੇ ਦੋ ਨਾਬਾਲਗ਼ ਕੁੜੀਆਂ ਨਾਲ ਬਲਾਤਕਾਰ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਮੁਲਜ਼ਮਾਂ ਦੀ ਸ਼ਨਾਖ਼ਤ ਤੱਕ ਨਹੀਂ ਹੋ ਸਕੀ। ਇੱਥੇ ਸਿਰਫ਼ ਕੁਝ ਚਰਚਿਤ ਮਾਮਲਿਆਂ ਦੀ ਹੀ ਚਰਚਾ ਕੀਤੀ ਗਈ ਹੈ।

 


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neither rape incidents decreased nor wait for justice ended After 7 Years of Delhi Gang rape and murder case