ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੋਤਰੇ ਨੇ ਮੁੜ ਕਿਹਾ– ਲੋਕਾਂ ’ਤੇ ਕੋਈ ਕਾਨੂੰਨ ਠੋਸਿਆ ਨਹੀਂ ਜਾ ਸਕਦਾ

ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੋਤਰੇ ਨੇ ਮੁੜ ਕਿਹਾ– ਲੋਕਾਂ ’ਤੇ ਕੋਈ ਕਾਨੂੰਨ ਠੋਸਿਆ ਨਹੀਂ ਜਾ ਸਕਦਾ

ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੋਤਰੇ ਅਤੇ ਪੱਛਮੀ ਬੰਗਾਲ ’ਚ ਭਾਜਪਾ ਦੇ ਮੀਤ ਪ੍ਰਧਾਨ ਚੰਦਰ ਕੁਮਾਰ ਬੋਸ ਨੇ ਇੱਕ ਵਾਰ ਫਿਰ ਨਾਗਰਿਕਤਾ ਸੋਧ ਕਾਨੂੰਨ (CAA) ਉੱਤੇ ਸੁਆਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਜਮਹੂਰੀ ਦੇਸ਼ ਵਿੱਚ ਨਾਗਰਿਕਾਂ ’ਤੇ ਕੋਈ ਕਾਨੂੰਨ ਠੋਸਿਆ ਨਹੀਂ ਜਾ ਸਕਦਾ।

 

 

ਸ੍ਰੀ ਚੰਦਰ ਕੁਮਾਰ ਬੋਸ ਨੇ ਇਹ ਵੀ ਕਿਹਾ ਕਿ ਕਾਨੂੰਨ ਵਿੱਚ ਜੇ ਥੋੜ੍ਹੀ ਜਿਹੀ ਵੀ ਸੋਧ ਕਰ ਦਿੱਤੀ ਜਾਂਦੀ, ਤਾਂ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਕਾਮ ਹੋ ਜਾਣਾ ਸੀ।

 

 

ਸ੍ਰੀ ਬੋਸ ਨੇ ਕਿਹਾ ਕਿ ਜਦੋਂ ਇੱਕ ਬਿਲ ਕਾਨੂੰਨ ਦੇ ਤੌਰ ’ਤੇ ਪਾਸ ਹੋ ਜਾਂਦਾ ਹੈ, ਤਾਂ ਕਾਨੂੰਨੀ ਤੌਰ ’ਤੇ ਇਹ ਰਾਜ ਸਰਕਾਰਾਂ ਲਈ ਲਾਗੂ ਕਰਨਾ ਜ਼ਰੂਰੀ ਹੁੰਦਾ ਹੈ ਪਰ ਇੱਕ ਜਮਹੂਰੀ ਦੇਸ਼ ਵਿੱਚ ਤੁਸੀਂ ਆਪਣੇ ਦੇਸ਼ ਦੇ ਨਾਗਰਿਕਾਂ ਉੱਤੇ ਕੋਈ ਕਾਨੂੰਨ ਠੋਸ ਨਹੀਂ ਸਕਦੇ।

 

 

ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੀ ਪਾਰਟੀ ਲੀਡਰਸ਼ਿਪ ਨੂੰ ਥੋੜ੍ਹੀ ਸੋਧ ਦਾ ਸੁਝਾਅ ਦਿੱਤਾ ਸੀ; ਉਸ ਨਾਲ ਵਿਰੋਧੀ ਧਿਰ ਦੀ ਪੂਰੀ ਮੁਹਿੰਮ ਨਾਕਾਮ ਹੋ ਜਾਣੀ ਸੀ। ਸਾਨੂੰ ਖ਼ਾਸ ਤੌਰ ’ਤੇ ਇਹ ਦੱਸਣ ਦੀ ਜ਼ਰੂਰਤ ਹੈ ਕਿ CAA ਪੀੜਤ ਘੱਟ ਗਿਣਤੀਆਂ ਲਈ ਹੈ; ਸਾਨੁੰ ਕਿਸੇ ਧਰਮ ਦਾ ਵਰਣਨ ਨਹੀਂ ਕਰਨਾ ਚਾਹੀਦਾ ਸੀ।

 

 

ਉਨ੍ਹਾਂ ਕਿਹਾ ਕਿ ਸਾਡਾ ਦ੍ਰਿਸ਼ਟੀਕੋਣ ਕੁਝ ਵੱਖਰਾ ਹੋਣਾ ਚਾਹੀਦਾ ਸੀ।

 

 

ਇਸ ਤੋਂ ਪਹਿਲਾਂ ਵੀ ਸ੍ਰੀ ਬੋਸ CAA ਨੂੰ ਲੈ ਕੇ ਸੁਆਲ ਉਠਾ ਚੁੱਕੇ ਹਨ। ਉਨ੍ਹਾਂ ਟਵੀਟ ਕਰ ਕੇ ਆਖਿਆ ਸੀ ਕਿ ਜੇ CAA 2019 ਕਿਸੇ ਧਰਮ ਨਾਲ ਜੁੜਿਆ ਹੋਇਆ ਨਹੀਂ, ਤਾਂ ਕਿਉਂ ਅਸੀਂ ਹਿੰਦੂ, ਸਿੱਖ, ਬੋਧੀ, ਈਸਾਈਆਂ, ਪਾਰਸੀਆਂ ਤੇ ਜੈਨੀਆਂ ਉੱਤੇ ਹੀ ਜ਼ੋਰ ਦੇ ਰਹੇ ਹਨ। ਕਿਉਂ ਮੁਸਲਮਾਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ? ਸਾਨੂੰ ਪਾਰਦਰਸ਼ੀ ਬਣਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Netaji Subhash Chandra Bose s Grand son says again no law can be forcefully implemented