ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HTLS 2019 : ਭਾਰਤ 'ਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਨੈਟਫਲਿੱਕਸ - ਰੀਡ ਹੇਸਟਿੰਗਸ

17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ–2019 ’ਚ ਦੁਨੀਆ ਦੀ ਮੋਹਰੀ ਵੀਡੀਓ ਸਟ੍ਰੀਮਿੰਗ ਕੰਪਨੀ ਨੈਟਫਲਿੱਕਸ ਨੇ ਭਾਰਤੀ ਬਾਜਾਰ ਬਾਰੇ ਵੱਡਾ ਐਲਾਨ ਕੀਤਾ ਹੈ। ਕੰਪਨੀ ਅਗਲੇ ਦੋ ਸਾਲ 'ਚ ਭਾਰਤ ਵਿੱਚ ਕੰਟੈਂਟ ਨਿਰਮਾਣ ਲਈ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਨੈਟਫਲਿੱਕਸ ਦੇ ਸੀਈਓ ਰੀਡ ਹੇਸਟਿੰਗਸ ਨੇ ਇਹ ਐਲਾਨ ਕੀਤਾ।
 

ਹਿੰਦੁਸਤਾਨ ਟਾਈਮਜ਼ ਦੇ ਐਡੀਟਰ-ਇਨ-ਚੀਫ ਸੁਕੁਮਾਰ ਵਰਮਾ ਨਾਲ ਗੱਲ ਕਰਦਿਆਂ ਹੇਸਟਿੰਗਸ ਨੇ ਕਿਹਾ ਕਿ ਭਾਰਤ 'ਚ ਅਸੀ ਸਾਲ 2016 ਤੋਂ ਸੇਵਾਵਾਂ ਦੇ ਰਹੇ ਹਾਂ। ਉਦੋਂ ਤੋ ਹੀ ਅਸੀ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ 'ਚ ਕੰਟੈਂਟ ਉਪਲੱਬਧ ਕਰਵਾਇਆ ਹੈ। ਸਾਡਾ ਸ਼ੋਅ ਸੈਕ੍ਰੇਡ ਗੇਮ ਭਾਰਤ ਹੀ ਨਹੀਂ ਪੂਰੀ ਦੁਨੀਆ 'ਚ ਪਸੰਦ ਕੀਤਾ ਗਿਆ। ਇਸੇ ਤਰ੍ਹਾਂ ਬੱਚਿਆ ਲਈ ਬਣਿਆ ਮਾਇਟੀ ਲਿਟਲ ਭੀਮ ਨੂੰ ਭਾਰਤ ਦੇ ਬਾਹਰ 27 ਮਿਲੀਅਨ ਘਰਾਂ 'ਚ ਵੇਖਿਆ ਗਿਆ।
 

ਹੇਸਟਿੰਗਸ ਨੇ ਕਿਹਾ ਕਿ ਦੁਨੀਆ ਭਰ 'ਚ ਨੈਟਫਲਿੱਕਸ ਦੇ 16 ਕਰੋੜ ਸਬਸਕ੍ਰਾਈਬਰ ਹਨ। ਭਾਰਤ 'ਚ ਸਾਡਾ ਹਾਲੇ ਸ਼ੁਰੂਆਤੀ ਦੌਰ ਹੈ। ਨੈਟਫਲਿੱਕਸ ਦਾ ਸਬਸਕ੍ਰਿਪਸ਼ਨ ਮਹਿੰਗਾ ਹੋਣ ਦਾ ਸਵਾਲ 'ਤੇ ਹੇਸਟਿੰਗਸ ਨੇ ਕਿਹਾ ਕਿ ਇਹ ਸੱਚ ਹੈ ਕਿ ਭਾਰਤ ਇੱਕ ਸਸਤਾ ਬਾਜਾਰ ਹੈ। ਅਮਰੀਕਾ 'ਚ ਸਿਰਫ ਕੇਬਲ ਟੀਵੀ ਲਈ ਹਰ ਮਹੀਨੇ 75 ਡਾਲਰ ਚੁਕਾਉਣੇ ਪੈਂਦੇ ਹਨ, ਜਦਕਿ ਭਾਰਤ 'ਚ 3 ਤੋਂ 4 ਡਾਲਰ।

 

ਅਸੀ ਭਾਰਤ 'ਚ ਸਬਸਕ੍ਰਿਪਸ਼ਨ ਦੀ ਕੀਮਤ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡਾ ਇੱਕ ਮੋਬਾਈਲ ਪਲਾਨ ਹੈ, ਜਿਸ ਲਈ ਲਗਭਗ 3 ਡਾਲਰ ਹੀ ਚੁਕਾਉਣਗੇ ਪੈਂਦੇ ਹਨ। ਹੇਸਟਿੰਗਸ ਨੇ ਕਿਹਾ ਕਿ ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਵਧੀਆ ਅਤੇ ਇਸ਼ਤਿਹਾਰ ਮੁਕਤ ਕੰਟੈਂਟ ਲਈ ਸਾਨੂੰ ਥੋੜੀ ਵੱਧ ਕੀਮਤ ਚੁਕਾਉਣੀ ਪਵੇਗੀ।
 

ਨੈਟਪਲਿੱਕਸ 'ਤੇ ਮੌਜੂਦ ਕੰਟੈਂਟ ਦੀ ਕਿਤਾਬ ਨਾਲ ਤੁਲਨਾ ਕਰਦਿਆਂ ਹੇਸਟਿੰਗਸ ਨੇ ਕਿਹਾ ਕਿ ਸਾਡੇ ਕਈ ਪ੍ਰੋਗਰਾਮ ਸਾਹਿਤ 'ਤੇ ਆਧਾਰਤ ਹਨ। ਬਹੁਤ ਸਾਰੇ ਲੋਕਾਂ ਨੇ ਕਿਤਾਬ ਨਹੀਂ ਪੜ੍ਹੀ ਪਰ ਸਾਡਾ ਸ਼ੋਅ ਵੇਖਿਆ ਹੈ। ਟੀਵੀ ਦਾ ਦੌਰ ਆਉਣ ਤੋਂ ਪਹਿਲਾਂ ਲੋਕ ਆਪਣੀ ਪਸੰਦ ਦੀਆਂ ਕਿਤਾਬਾਂ ਪੜ੍ਹਿਆ ਕਰਦੇ ਸਨ। ਹੁਣ ਇੰਟਰਨੈਟ ਰਾਹੀਂ ਵਾਪਸ ਕਿਤਾਬ ਜਿਹਾ ਦੌਰ ਆ ਗਿਆ ਹੈ। ਇੱਥੇ ਦਰਸ਼ਕਾਂ 'ਤੇ ਕੁੱਝ ਥੋਪਿਆ ਨਹੀਂ ਜਾ ਸਕਦਾ, ਸਗੋਂ ਉਹ ਖੁਦ ਤੈਅ ਕਰਦਾ ਹੈ ਕਿ ਉਸ ਨੇ ਕੀ ਵੇਖਣਾ ਹੈ।
 

ਕੰਟੈਂਟ ਬਾਜਾਰ 'ਚ ਚੱਲ ਰਹੇ ਮੁਕਾਬਲੇ ਬਾਰੇ ਹੇਸਟਿੰਗਸ ਨੇ ਕਿਹਾ ਕਿ ਅਮੇਜ਼ਨ ਅਤੇ ਹਾਟਸਟਾਰ ਜਿਹੇ ਪਲੇਅਰਾਂ ਤੋਂ ਪਹਿਲਾਂ ਹੀ ਕੰਪੀਟਿਸ਼ਨ ਮਿਲ ਰਿਹਾ ਸੀ। ਹੁਣ ਐਪਲ ਅਤੇ ਡਿਜ਼ਨੀ ਜਿਹੇ ਵੱਡੇ ਖਿਡਾਰੀ ਵੀ ਮੈਦਾਨ 'ਚ ਉੱਤਰ ਆਏ ਹਨ। ਪਰ ਅਸੀ ਆਪਣੇ ਸਬਸਕ੍ਰਾਈਬਰਾਂ ਨੂੰ ਦੁਨੀਆ ਭਰ ਤੋਂ ਵਧੀਆ ਕੰਟੈਂਟ ਲਿਆ ਕੇ ਦਿੰਦੇ ਰਹਾਂਗੇ ਅਤੇ ਸਾਨੂੰ ਉਮੀਦ ਹੈ ਕਿ ਉਹ ਸਾਡੇ ਨਾਲ ਬਣੇ ਰਹਿਣਗੇ।
 

ਨੈਟਫਲਿੱਕਸ ਅੱਗੇ ਭਵਿਆ 'ਚ ਇਸ਼ਤਿਹਾਰ ਲੈਣਾ ਸ਼ੁਰੂ ਕਰੇਗਾ? ਇਸ ਸਵਾਲ ਦੇ ਜਵਾਬ 'ਚ ਹੇਸਟਿੰਗਸ ਨੇ ਕਿਹਾ ਕਿ ਸਾਡੀ ਅਜਿਹੀ ਕੋਈ ਯੋਜਨਾ ਨਹੀਂ ਹੈ। ਘੱਟੋ-ਘੱਟ ਅਗਲੇ 1000 ਸਾਲ ਤਕ ਅਸੀਂ ਇਸ਼ਤਿਹਾਰ ਨਹੀਂ ਲੈਣ ਵਾਲੇ।
 

ਦੁਨੀਆਂ ਨੂੰ ਆਨਲਾਈਨ ਕੰਟੈਂਟ ਦਾ ਚਸਕਾ ਲਗਾਉਣ ਵਾਲੇ ਹੇਸਟਿੰਗਸ ਖੁਦ ਦਿਨ ਭਰ 'ਚ ਸਿਰਫ ਇੱਕ ਘੰਟੇ ਟੀਵੀ ਵੇਖਦੇ ਹਨ। ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ 'ਚ ਉਨ੍ਹਾਂ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:netflix to invest rs 3000 crore in indian original content ceo reed hastings says at ht leadership summit 2019