ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੀਦਰਲੈਂਡਜ਼ ਦੀਆਂ ਦੋ ਕੰਪਨੀਆਂ ਹਿਮਾਚਲ ’ਚ ਲਾਉਣਗੀਆਂ 800 ਕਰੋੜ

​​​​​​​ਨੀਦਰਲੈਂਡਜ਼ ਦੀਆਂ ਦੋ ਕੰਪਨੀਆਂ ਹਿਮਾਚਲ ’ਚ ਲਾਉਣਗੀਆਂ 800 ਕਰੋੜ

ਨੀਦਰਲੈਂਡਜ਼ ਦੀਆਂ ਦੋ ਵੱਡੀਆਂ ਕੰਪਨੀਆਂ ਹਿਮਾਚਲ ਪ੍ਰਦੇਸ਼ ਵਿੱਚ 800 ਕਰੋੜ ਰੁਪਏ ਦਾ ਸਰਮਾਇਆ ਲਾਉਣਗੀਆਂ। ਇਸ ਬਾਰੇ ਮੁੱਖ ਮੰਤਰੀ ਸ੍ਰੀ ਜੈਰਾਮ ਦੀ ਪ੍ਰਧਾਨਗੀ ਹੇਠ ਨੀਦਰਲੈਂਡਜ਼ ’ਚ ਦੋਵੇਂ ਕੰਪਨੀਆਂ ਨਾਲ ਸਹਿਮਤੀ–ਪੱਤਰ ਉੱਤੇ ਹਸਤਾਖਰ ਹੋਏ ਹਨ। ਇਨ੍ਹਾਂ ਕੰਪਨੀਆਂ ਨੇ ਕਾਂਗੜਾ ਜ਼ਿਲ੍ਹੇ ਵਿੱਚ ਨਿਵੇਸ਼ ਦੀ ਇੱਛਾ ਪ੍ਰਗਟਾਈ ਹੈ।

 

 

ਉਦਯੋਗ ਵਿਭਾਗ ਮੁਤਾਬਕ ਸੀਐੱਮ ਕਾਰਪਸ ਕੰਪਨੀ ਨਾਲ 500 ਕਰੋੜ ਰੁਪਏ ਦੇ ਨਿਵਾਸ਼ ਦਾ MOU (ਸਹਿਮਤੀ ਪੱਤਰ) ਹੋਇਆ ਹੈ। ਇਸ ਅਧੀਨ ਇਹ ਕੰਪਨੀ ਕਾਂਗੜਾ ’ਚ ਗੌਲਫ਼ ਰਿਜ਼ੌਰਟ ਵਿਕਸਤ ਕਰੇਗੀ।

 

 

ਇਹ ਕੰਪਨੀ 50 ਸਾਲਾਂ ਤੋਂ ਆਈਟੀ ਤੇ ਰੀਅਲ ਐਸਟੇਟ ਵਿੱਚ ਕੰਮ ਕਰ ਰਹੀ ਹੈ। ਤਰਕਸ਼ਦਾ ਫ਼ਾਊਂਡੇਸ਼ਨ ਕਾਂਗੜਾ ਵਿੱਚ 300 ਕਰੋੜ ਰੁਪਏ ਨਾਲ ਸਕਿੱਲ ਯੂਨੀਵਰਸਿਟੀ ਬਣਾਏਗੀ।

 

 

ਮੁੱਖ ਮੰਤਰੀ ਨੇ ਦੱਸਿਆ ਕਿ ਦੋਵੇਂ ਵਿਦੇਸ਼ੀ ਕੰਪਨੀਆਂ ਨਾਲ ਸਹਿਮਤੀ–ਪੱਤਰ ਉੱਤੇ ਦਸਤਖ਼ਤ ਹੋ ਗਏ ਹਨ। ਦੋਵੇਂ ਕੰਪਨੀਆਂ ਦੇ ਪ੍ਰੋਜੈਕਟ 2020 ਤੱਕ ਸ਼ੁਰੂ ਹੋ ਜਾਣਗੇ। ਗੌਲਫ਼ ਰਿਜ਼ੌਰਟ ਵਿਕਸਤ ਕਰਨ ਨਾਲ ਲਗਭਗ ਇੱਕ ਹਜ਼ਾਰ ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ।

 

 

ਸੂਬੇ ਵਿੱਚ ਨੀਦਰਲੈਂਡਜ਼ ਦੀਆਂ ਫ਼ੂਡ ਪ੍ਰੋਸੈਸਿੰਗ ਕੰਪਨੀਆਂ ਵੀ ਦਸਤਕ ਦੇ ਸਕੀਆਂ ਹਨ। ਮੁੱਖ ਮੰਤਰੀ ਦੀ ਅਗਵਾਈ ਹੇਠ ਉੱਥੋਂ ਦੀਆਂ ਕੁਝ ਫ਼ੂਡ ਪ੍ਰੋਸੈਸਿੰਗ ਕੰਪਨੀਆਂਦਾ ਦੌਰਾ ਕੀਤਾ।

 

 

ਉਨ੍ਹਾਂ ਪਹਿਲਾਂ ਨੀਦਰਲੈਂਡਜ਼ ਦੇ ਡਸਟਰਹਾਊਟ ਵਿਖੇ ਡਾਲਕੋ ਫ਼ੂਡਜ਼ ਫ਼ੈਸਿਲਿਟੀ ਕੰਪਨੀ ਦਾ ਦੌਰਾ ਕੀਤਾ ਤੇ ਹਿਮਾਚਲ ਪ੍ਰਦੇਸ਼ ’ਚ ਫਲਾਂ ਦੀ ਪ੍ਰੋਸੈਸਿੰਗ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਕਾਰਜ–ਪ੍ਰਣਾਲੀ ਨੂੰ ਵੀ ਸਮਝਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Netherlands two companies will invest Rs 800 Crore in Himachal