ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP, ਰਾਜਸਥਾਨ ਤੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਸੋਮਵਾਰ ਨੂੰ ਲੈਣਗੇ ਹਲਫ਼

MP, ਰਾਜਸਥਾਨ ਤੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਸੋਮਵਾਰ ਨੂੰ ਲੈਣਗੇ ਹਲਫ਼

ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ -- ਕਮਲਨਾਥ, ਅਸ਼ੋਕ ਗਹਿਲੋਤ ਤੇ ਭੂਪੇਸ਼ ਬਘੇਲ

ਕਾਂਗਰਸ ਪਾਰਟੀ ਲਈ ਸੋਮਵਾਰ ਦਾ ਦਿਨ ਬੇਹੱਦ ਅਹਿਮ ਹੋਵੇਗਾ ਕਿਉਂਕਿ ਇਸ ਦਿਨ ਤਿੰਨ ਪ੍ਰਮੁੱਖ ਰਾਜਾਂ ਵਿੱਚ ਉਸ ਦੀ ਸਰਕਾਰ ਬਣਨ ਜਾ ਰਹੀ ਹੈ। ਰਾਜਸਥਾਨ `ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ (MP) `ਚ ਕਮਲਨਾਥ ਅਤੇ ਛੱਤੀਸਗੜ੍ਹ `ਚ ਭੂਪੇਸ਼ ਬਘੇਲ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਤਿੰਨੇ ਸੁਬਿਆਂ ਦੇ ਸਹੁੰ-ਚੁਕਾਈ ਸਮਾਰੋਹ ਵਿੱਚ ਕਾਂਗਰਸ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਪ੍ਰਮੁੱਖ ਆਗੂ ਤੇ ਹੋਰਨਾਂ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਭੋਪਾਲ ਦੇ ਜੰਬੂਰੀ ਮੈਦਾਨ `ਚ ਹੋਣ ਵਾਲਾ ਸਹੁੰ-ਚੁਕਾਈ ਸਮਾਰੋਹ ਸਭ ਤੋਂ ਵਿਸ਼ਾਲ ਹੋਵੇਗਾ।


ਰਾਜਸਥਾਨ ਦੀ ਰਾਜਧਾਨੀ ਜੈਪਰ ਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ `ਚ ਹੋਣ ਵਾਲੇ ਸਹੁੰ-ਚੁਕਾਈ ਸਮਾਰੋਹ `ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਯੂਪੀਏ ਦੇ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲੋਕ ਸਭਾ `ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਆਦਿ ਸ਼ਾਮਲ ਹੋਣਗੇ।


ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ, ਜਨਤਾ ਦਲ (ਯੂ) ਦੇ ਸ਼ਰਦ ਯਾਦਵ, ਨੈਸ਼ਨਲ ਕਾਨਫ਼ਰੰਸ ਦੇ ਫ਼ਾਰੂਕ ਅਬਦੁੱਲ੍ਹਾ, ਟੀਡੀਪੀ ਦੇ ਚੰਦਰਬਾਬੂ ਨਾਇਡੂ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਬਹੁਜਨ ਸਮਾਜ ਪਾਰਟੀ ਦੇ ਮੁਖੀ ਮਾਇਆਵਤੀ, ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ, ਸੀਪੀਆਈ, ਸੀਪੀਐੱਮ, ਡੀਐੱਮਕੇ ਦੇ ਸਟਾਲਿਨ, ਆਮ ਆਦਮੀ ਪਾਰਟੀ ਸਮੇਤ ਵਿਰੋਧੀ ਧਿਰ ਦੇ ਪ੍ਰਮੁੱਖ ਆਗੂ ਸ਼ਾਮਲ ਹੋਣਗੇ।


ਛੱਤੀਸਗੜ੍ਹ `ਚ ਕੌਣ-ਕੌਣ ਪੁੱਜੇਗਾ, ਹਾਲੇ ਇਹ ਸਪੱਸਟ ਨਹੀਂ ਹੈ। ਕਾਂਗਰਸ ਦੀ ਕੋਸਿ਼ਸ਼ ਵਿਰੋਧੀ ਧਿਰ ਦੀ ਇੱਕਜੁਟਤਾ ਵਿਖਾਉਣ ਦੀ ਹੈ, ਇਸ ਲਈ ਉਸ ਨੇ ਭੋਪਾਲ `ਚ ਵਿਸ਼ਾਲ ਆਯੋਜਨ ਰਾਹੀਂ ਸ਼ਕਤੀ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਹਨ। ਇਹ ਇੱਕ ਤਰ੍ਹਾਂ ਦਾ ‘ਮੈਗਾ ਸ਼ੋਅ` ਹੋਵੇਗਾ।


ਰਾਜਸਥਾਨ ਵਿੱਚ ਸਹੁੰ-ਚੁਕਾਈ ਸਮਾਰੋਹ ਜੈਪੁਰ ਦੇ ਅਲਬਰਟ ਹਾਲ `ਚ ਸਵੇਰੇ 10:30 ਵਜੇ ਹੋਵੇਗਾ, ਜਿੱਥੇ ਸ੍ਰੀ ਅਸ਼ੋਕ ਗਹਿਲੋਤ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।


ਮੱਧ ਪ੍ਰਦੇਸ਼ ਵਿੱਚ ਸਹੁੰ-ਚੁਕਾਈ ਸਮਾਰੋਹ ਭੋਪਾਲ ਦੇ ਜੰਬੂਰੀ ਮੈਦਾਨ `ਚ ਦੁਪਹਿਰ 1:30 ਵਜੇ ਹੋਵੇਗਾ, ਜਿੱਥੇ ਸ੍ਰੀ ਕਮਲਨਾਥ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।


ਛੱਤੀਸਗੜ੍ਹ ਵਿੱਚ ਸਹੁੰ-ਚੁਕਾਈ ਸਮਾਰੋਹ ਰਾਏਪੁਰ ਦੇ ਸਾਇੰਸ ਕਾਲਜ ਮੈਦਾਨ `ਚ ਸ਼ਾਮੀਂ 5:30 ਵਜੇ ਹੋਵੇਗਾ, ਜਿੱਥੇ ਸ੍ਰੀ ਭੂਪੇਸ਼ ਬਘੇਲ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New CMs of MP Rajasthan and Cgarh will take oath