ਅਗਲੀ ਕਹਾਣੀ

ਨਵੀਂ ਦਿੱਲੀ: ਮਾਂ–ਧੀ ਨੂੰ ਇੱਕੋ ਦਿਨ ਮਿਲੀਆਂ ਪੀ–ਐੱਚਡੀ ਦੀਆਂ ਡਿਗਰੀਆਂ

ਨਵੀਂ ਦਿੱਲੀ: ਮਾਂ–ਧੀ ਨੂੰ ਇੱਕੋ ਦਿਨ ਮਿਲੀਆਂ ਪੀ–ਐੱਚਡੀ ਦੀਆਂ ਡਿਗਰੀਆਂ

56 ਸਾਲਾ ਮਾਲਾ ਦੱਤਾ ਦਾ ਪੀ–ਐੱਚ.ਡੀ. (Ph.D.) ਦੀ ਡਿਗਰੀ ਹਾਸਲ ਕਰਨ ਦਾ ਸੁਫ਼ਨਾ ਕਾਲਜ ਦੀ ਪੜ੍ਹਾਈ ਛੱਡਣ ਦੇ 34 ਸਾਲਾਂ ਬਾਅਦ ਜਾ ਕੇ ਕਿਤੇ ਪੂਰਾ ਹੋਇਆ।  ਸ਼ੁੱਕਰਵਾਰ, 15 ਮਾਰਚ ਦਾ ਇਹ ਦਿਨ ਉਨ੍ਹਾਂ ਲਈ ਤਦ ਹੋਰ ਵੀ ਯਾਦਗਾਰੀ ਬਣ ਗਿਆ, ਜਦੋਂ ਉਨ੍ਹਾਂ ਦੀ 28 ਸਾਲਾ ਧੀ ਸ਼੍ਰੇਆ ਮਿਸ਼ਰਾ ਨੂੰ ਵੀ ਉਸੇ ਦਿਨ ਪੀ–ਐੱਚ.ਡੀ. ਦੀ ਡਿਗਰੀ ਹਾਸਲ ਹੋਈ। ਦਰਅਸਲ, ਉਨ੍ਹਾਂ ਦੋਵਾਂ ਨੇ ਆਪੋ–ਆਪਣੇ ਖੋਜ–ਕਾਰਜ ਇੱਕੋ ਸਮੇਂ ਮੁਕੰਮਲ ਕੀਤੇ ਸਨ।

 

 

ਦਿੱਲੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਮਾਂ ਤੇ ਧੀ ਨੇ ਇੱਕੋ ਦਿਨ ਪੀ–ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੋਵੇ। ਪੋਸਟ–ਗ੍ਰੈਜੂਏਟ ਪੱਧਰ ਦੇ ਤਾਂ ਅਜਿਹੇ ਬਹੁਤ ਸਾਰੇ ਮਾਮਲੇ ਮਿਲ ਜਾਂਦੇ ਹਨ ਪਰ ਡਾਕਟਰੇਟ ਦੀ ਡਿਗਰੀ ਦੇ ਮਾਮਲੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ।

 

 

ਪਿਛਲੇ ਵਰ੍ਹੇ ਇਹ ਮਾਂ–ਧੀ ਕਨਵੋਕੇਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੀਆਂ ਸਨ ਕਿਉਂਕਿ ਇੱਕ ਦਿਨ ਪਿੱਛੋਂ ਸ਼੍ਰੇਆ ਦਾ ਵਿਆਹ ਹੋਣਾ ਤੈਅ ਸੀ। ਸ੍ਰੀਮਤੀ ਮਾਲਾ ਦੱਤਾ ਰੱਖਿਆ ਮੰਤਰਾਲੇ ਵਿੱਚ IES (ਇੰਡੀਅਨ ਇਕਨੌਮਿਕ ਸਰਵਿਸ) ਅਧਿਕਾਰੀ ਹਨ। ਉਹ ਸਦਾ ਪੀ–ਐੱਚ.ਡੀ. ਕਰਨ ਲਈ ਤਾਂਘਦੇ ਰਹਿੰਦੇ ਸਲ। ਉਨ੍ਹਾਂ 1985 ਵਿੱਚ ਦਿੱਲੀ ਸਕੂਲ ਆਫ਼ ਇਕਨੋਮਿਕਸ ਤੋਂ ਅਰਥ–ਸ਼ਾਸਤਰ ਵਿਸ਼ੇ ਵਿੱਚ ਪੋਸਟ–ਗ੍ਰੈਜੂਏਸ਼ਨ ਕੀਤੀ ਸੀ।

 

 

ਸ੍ਰੀਮਤੀ ਦੱਤਾ ਨੇ ਦੱਸਿਆ ਕਿ ਉਨ੍ਹਾਂ 2012 ਦੌਰਾਨ ਪੀ.ਐੱਚ.ਡੀ. ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ। ਉਨ੍ਹਾਂ ਦੀ ਧੀ ਸ਼੍ਰੇਆ ਮਿਸ਼ਰਾ ਵਰਲਡ ਬੈਂਕ ਵਿੱਚ ਸਲਾਹਕਾਰ ਹੈ। ਉਸ ਨੇ ਸਾਇਕੌਲੋਜੀ (ਮਨੋ–ਵਿਗਿਆਨ) ਵਿੱਚ ਇਹ ਡਿਗਰੀ ਹਾਸਲ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Delhi Mother daughter duo got Doctorate Degrees same day