ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਵੇਂ ਇੰਜਣਾਂ ਨਾਲ ਭਾਰਤੀ ਰੇਲ–ਗੱਡੀਆਂ ਨੂੰ ਮਿਲੇਗੀ 200 KM ਦੀ ਰਫ਼ਤਾਰ

​​​​​​​ਨਵੇਂ ਇੰਜਣਾਂ ਨਾਲ ਭਾਰਤੀ ਰੇਲ–ਗੱਡੀਆਂ ਨੂੰ ਮਿਲੇਗੀ 200 KM ਦੀ ਰਫ਼ਤਾਰ

ਬਿਹਾਰ ਦੇ ਮਧੇਪੁਰਾ ਵਿਖੇ ਤਿਆਰ ਹੋਏ ਦੋ ਉੱਚ–ਤਾਕਤੀ ਰੇਲ–ਇੰਜਣਾਂ ਦਾ ਪਰੀਖਣ ਹੁਣ ਮੁਕੰਮਲ ਹੋ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਇੰਜਣ 4,500 ਹਾਰਸ–ਪਾਵਰ ਦਾ ਹੈ ਤੇ ਦੂਜੇ ਦੋ ਇੰਜਣ 6,000–6,000 ਹਾਰਸ–ਪਾਵਰ ਦੇ ਹਨ। ਇਨ੍ਹਾਂ ਦੋਵੇਂ ਤਰ੍ਹਾਂ ਦੇ ਇੰਜਣਾਂ ਨਾਲ ਰੇਲ–ਯਾਤਰਾਵਾਂ ਵਿੱਚ ਇਨਕਲਾਬੀ ਤਬਦੀਲੀ ਆ ਸਕਦੀ ਹੈ।

 

 

ਇਹ ਇੰਜਣ ਭਾਰਤ ਸਰਕਾਰ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਅਧੀਨ ਤਿਆਰ ਕੀਤੇ ਗਏ ਹਨ। ਹੁਣ RDSO ਛੇਤੀ ਹੀ ਦੋਵੇਂ ਇੰਜਣਾਂ ਦੀ ਸਮਰੱਥਾ ਪਰਖੇਗਾ।

 

 

ਮੇਕ ਇਨ ਇੰਡੀਆ ਪ੍ਰੋਜੈਕਟ ਅਧੀਨ ਤਿਆਰ ਕੀਤੇ ਗਏ ਇਹ ਤਾਕਤਵਰ ਇੰਜਣ ਯਾਤਰੀ ਰੇਲ–ਗੱਡੀਆਂ ਨੂੰ ਵੱਧ ਤੋਂ ਵੱਧ 200 ਕਿਲੋਮੀਟਰ (KM) ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਭਜਾਉਣ ਦੇ ਸਮਰੱਥ ਹਨ।

 

 

ਇਸ ਵੇਲੇ ਜਿਹੜੇ ਆਮ ਇੰਜਣ ਰੇਲ–ਗੱਡੀਆਂ ਨੂੰ ਲੱਗੇ ਹੋਏ ਹਨ; ਉਨ੍ਹਾਂ ਦੀ ਸਮਰੱਥਾ ਚਾਰ ਤੋਂ ਪੰਜ ਹਜ਼ਾਰ ਹਾਰਸ–ਪਾਵਰ ਹੈ।

 

 

ਪਿਛਲੇ ਸਾਲ ਫ਼ਰਵਰੀ ’ਚ ਜਨਰਲ ਇਲੈਕਟ੍ਰਿਕ ਕੰਪਨੀ (GE) ਨੇ ਮਧੇਪੁਰਾ ਦੇ ਰੇਲ ਇੰਜਣ ਕਾਰਖਾਨੇ ਤੋਂ 4,500 ਹਾਰਸ–ਪਾਵਰ ਦੇ ਦੋ ਡੀਜ਼ਲ ਇੰਜਣ ਤਿਆਰ ਕਰ ਕੇ ਲਖਨਊ ਦੇ ਆਲਮਬਾਗ਼ ਡੀਜ਼ਲ ਸ਼ੈੱਡ ਨੂੰ ਭੇਜੇ ਸਨ।

 

 

ਜੀਈ ਕੰਪਨੀ ਨਾਲ ਭਾਰਤੀ ਰੇਲਵੇ ਦਾ ਸਮਝੌਤਾ ਸਾਲ 2015 ’ਚ ਹੋਇਆ ਸੀ। ਹੁਣ ਮਧੇਪੁਰਾ ਤੋਂ ਫ਼ਰਾਂਸ ਦੀ ਕੰਪਨੀ ਅਲਸਟ੍ਰਾਮ ਨੇ 6,000 ਹਾਰਸ–ਪਾਵਰ ਵਾਲੇ ਦੋ ਬਿਜਲਈ ਇੰਜਣਾਂ ਦਾ ਸੈੱਟ ਵੀ ਮੁਰਾਦਾਬਾਦ ਡਿਵੀਜ਼ਨ ਵਿੱਚ RDSO ਦੇ ਪਰੀਖਣ ਲਈ ਭੇਜਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Engines will provide Indian rails pace of 200 KM