ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਵਾਇਰਸ ਨਾਲ ਟਾਕਰੇ ਲਈ ਭਾਰਤ 'ਚ ਨਵੀਂ ਫ਼ੇਸ–ਸ਼ੀਲਡ ਵਿਕਸਤ

ਕੋਰੋਨਾ–ਵਾਇਰਸ ਨਾਲ ਟਾਕਰੇ ਲਈ ਭਾਰਤ 'ਚ ਨਵੀਂ ਫ਼ੇਸ–ਸ਼ੀਲਡ ਵਿਕਸਤ

ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਤਹਿਤ ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾਨ ਕੇਂਦਰੀ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ (ਸੀਆਈਪੀਈਟੀ) ਕੋਵਿਡ - 19 ਮਹਾਮਾਰੀ ਨਾਲ ਨਜਿੱਠਣ ਲਈ ਸਿਹਤ ਦੇਖਭਾਲ਼ ਖੇਤਰ ਵਿੱਚ ਨਿਰਮਾਣ ‘ਤੇ ਖੋਜ ਤੇ ਵਿਕਾਸ  (ਆਰਐਂਡਡੀ)  ਅਤੇ ਡਬਲਿਊਐੱਚਓ/ਆਈਐੱਸਓ  ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਪੀਪੀਈ ਅਤੇ ਹੋਰ ਜ਼ਰੂਰੀ ਉਤਪਾਦਾਂ ਨੂੰ ਪ੍ਰਮਾਣਿਤ ਕਰਨ ਦਾ ਕੰਮ ਸ਼ੁਰੂ ਕਰੇਗਾ। 

 

 

ਸੀਆਈਪੀਈਟੀ ਨੇ ਦੱਸਿਆ ਹੈ ਕਿ ਕੈਬਨਿਟ ਸਕੱਤਰੇਤ ਦੀ ਤਰਫੋਂ ਮਿਲੇ ਨਿਰਦੇਸ਼ਾਂ ਅਨੁਸਾਰ ਸੀਆਈਪੀਈਟੀ ਨੂੰ ਸਿਹਤ ਦੇਖਭਾਲ਼ ਖੇਤਰ ਵਿੱਚ ਖੋਜ ਤੇ ਵਿਕਾਸ ਦਾ ਕੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ। ਭੁਵਨੇਸ਼ਵਰ ,  ਚੇਨਈ ਅਤੇ ਲਖਨਊ ਦੇ ਤਿੰਨ ਸੀਆਈਪੀਈਟੀ : ਪਲਾਸਟਿਕ ਟੈਕਨੋਲੋਜੀ ਸੰਸਥਾਨ ਕੇਂਦਰਾਂ ‘ਤੇ ਟੈਸਟਿੰਗ ਅਤੇ ਕੈਲੀਬ੍ਰੇਸ਼ਨ ਲੈਬਾਰਟਰੀਜ਼ ਲਈ ਰਾਸ਼ਟਰੀ ਪ੍ਰਵਾਨਗੀ ਬੋਰਡ (ਐੱਨਏਬੀਐੱਲ) ਵਿੱਚ ਪੀਪੀਈ ਅਤੇ ਸਹਾਇਕ ਉਪਕਰਣਾਂ ਦੀਆਂ ਡਬਲਿਊਐੱਚਓ/ਆਈਐੱਸਓ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਟੈਸਟਿੰਗ ਸੁਵਿਧਾਵਾਂ ਜਲਦੀ ਹੀ ਤਿਆਰ ਕਰ ਦਿੱਤੀਆਂ ਜਾਣਗੀਆਂ।

 

 

ਸੀਆਈਪੀਈਟੀ :  ਕੌਸ਼ਲ ਅਤੇ ਟੈਕਨੋਲੋਜੀ ਮਦਦ ਕੇਂਦਰ  (ਸੀਐੱਸਟੀਐੱਸ),  ਮੂਰਥਲ ਨੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਸੁਰੱਖਿਆਤਮਕ ਉਪਕਰਣ ਦੇ ਰੂਪ ਵਿੱਚ ਵਿੱਚ ਸਿਹਤ ਕਰਮੀਆਂ,  ਕਿਸਾਨਾਂ, ਮਜ਼ਦੂਰਾਂ,  ਪੁਲਿਸ ਕਰਮੀਆਂ ਆਦਿ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਫੇਸ ਸ਼ੀਲਡ ਵਿਕਸਿਤ ਕੀਤੀ ਹੈ।

 

 

ਸੀਆਈਪੀਈਟੀ:  ਸੀਐੱਸਟੀਐੱਸ,  ਜੈਪੁਰ;  ਸੀਆਈਪੀਈਟੀ :  ਆਈਪੀਟੀ,  ਲਖਨਊ ਅਤੇ ਸੀਆਈਪੀਈਟੀ :  ਸੀਐੱਸਟੀਐੱਸ ਮਦੁਰੈ ਨੇ ਫੇਸ ਸ਼ੀਲਡਾਂ ਵਿਕਸਿਤ ਕੀਤੀਆਂ ਸਨ ਅਤੇ ਇਸ ਨਾਲ ਕਿਸਾਨਾਂ ਦਾ ਖੇਤੀ ਦਾ ਕੰਮ ਪ੍ਰਗਤੀ ਉੱਤੇ ਹੈ।

 

 

ਸੀਆਈਪੀਈਟੀ ਨੇ ਜ਼ਰੂਰੀ ਸੇਵਾ ਨੂੰ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਪ੍ਰਸ਼ਾਸਨਿਕ ਮੰਤਰਾਲੇ ਦੇ ਨਿਰਦੇਸ਼ ਉੱਤੇ ਅਨਾਜ ਪੈਕੇਜਿੰਗ ਦੀ ਜਾਂਚ ਲਈ ਆਪਣੀ ਸਮਰੱਥਾ ਵਿੱਚ ਵਿਸਤਾਰ ਕੀਤਾ ਸੀ।

 

 

ਰੁਕਾਵਟਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਕਦਮ  ਉਠਾਉਣ ਲਈ 9 ਮੈਂਬਰੀ ਕੋਰ-ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਅਨੁਸਾਰ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਅਤੇ ਟੈਕਨੋਲੋਜੀ ਮਦਦ ਲਈ ਉਦਯੋਗਾਂ ਲਈ ਡੋਰ ਸਰਵਿਸਜ਼ ਸ਼ੁਰੂ ਕਰਨਾ ਪ੍ਰਸਤਾਵਿਤ ਹੈ।  ਇਸੇ ਤਰ੍ਹਾਂ ਸੀਆਈਪੀਈਟੀ ਨੇ ਤਿੰਨ ਸ਼ਿਫਟਾਂ ਵਿੱਚ ਇੱਕ - ਦੂਜੇ ਤੋਂ ਦੂਰੀ ਬਣਾਈ ਰੱਖਦੇ ਹੋਏ ਨਿਊਨਤਮ ਮੈਨਪਾਵਰ ਨਾਲ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ।

 

 

ਕੋਵਿਡ - 19 ਮਹਾਮਾਰੀ  ਦੇ ਸੰਕਟ ਦੀ ਸਥਿਤੀ ਵਿੱਚ ਮਦਦ ਕਰਨ ਲਈ ਸੀਆਈਪੀਈਟੀ ਨੇ ਪੀਐੱਮ ਕੇਅਰਸ ਫੰਡ ਅਤੇ ਸਥਾਨਕ ਸੰਸਥਾਵਾਂ/ਨਗਰ ਨਿਗਮਾਂ/ਰਾਜ  ਸਰਕਾਰ ਅਥਾਰਿਟੀਆਂ ਨੂੰ ਵੀ ਆਰਥਿਕ ਮਦਦ ਕਰਕੇ ਭਾਈਚਾਰਕ ਭਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸੀਆਈਪੀਈਟੀ  ਦੇ ਸਾਰੇ ਕਰਮਚਾਰੀਆਂ ਨੇ ਮਿਲ ਕੇ 1 ਦਿਨ ਦੀ ਤਨਖ਼ਾਹ ਕੁੱਲ 18.25 ਲੱਖ ਰੁਪਏ ਪੀਐੱਮ ਕੇਅਰਸ ਫੰਡ ਵਿੱਚ ਦਿੱਤੇ ਹਨ ।

 

 

ਕੋਰੋਨਾਵਾਇਰਸ (ਕੋਵਿਡ – 19)  ਦੇ ਫੈਲਾਅ  ਦੇ ਚਲਦੇ ਭਾਰਤ ਸਰਕਾਰ ਦੁਆਰਾ ਲਾਗੂ ਲੌਕਡਾਊਨ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਪੀੜਿਤਾਂ ਅਤੇ ਪ੍ਰਵਾਸੀ ਮਜ਼ਦੂਰਾਂ ਦਾ ਦੁਖ ਘੱਟ ਕਰਨ ਲਈ ਸੀਆਈਪੀਈਟੀ ਨੇ ਸਮਰੱਥ ਅਧਿਕਾਰੀਆਂ ਦੀ ਆਗਿਆ ਨਾਲ ਕਈ ਸਥਾਨਕ ਸੰਸਥਾਵਾਂ/ਨਗਰ ਨਿਗਮਾਂ/ ਰਾਜ ਅਥਾਰਿਟੀਆਂ ਨੂੰ ਹੁਣ ਤੱਕ ਕੁੱਲ 85.50 ਲੱਖ ਰੁਪਏ ਦਾ  ਯੋਗਦਾਨ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Face Shield Developed to Combat Corona Virus