ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਛਪਣਾ ਸ਼ੁਰੂ ਹੋਵੇਗਾ 1 ਫ਼ਰਵਰੀ ਨੂੰ ਪੇਸ਼ ਹੋਣ ਵਾਲਾ ਬਜਟ

ਅੱਜ ਛਪੇਗਾ 1 ਫ਼ਰਵਰੀ ਨੂੰ ਪੇਸ਼ ਹੋਣ ਵਾਲਾ ਬਜਟ

ਆਮ ਬਜਟ–2020 ਦੇ ਦਸਤਾਵੇਜ਼ਾਂ ਦੀ ਛਪਾਈ ਅੱਜ ਸੋਮਵਾਰ ਨੂੰ ਸ਼ੁਰੂ ਹੋ ਜਾਵੇਗੀ। ਇਸ ਲਈ ਹਰ ਸਾਲ ਵਾਂਗ ਹਲਵਾ ਰਸਮ ਹੋਵੇਗੀ। ਇਸ ਵਾਰ ਆਮ ਬਜਟ ਅਜਿਹੇ ਵੇਲੇ ਪੇਸ਼ ਹੋਣ ਜਾ ਰਿਹਾ ਹੈ, ਜਦੋਂ ਦੇਸ਼ ਦੀ ਆਰਥਿਕ ਵਿਕਾਸ ਦਰ ਪਿਛਲੇ ਛੇ ਸਾਲਾਂ ਦੇ ਹੇਠਲੇ ਪੱਧਰ ਉੱਤੇ ਆ ਗਈ ਹੈ ਤੇ ਲਗਾਤਾਰ ਕਮਜ਼ੋਰ ਮੰਗ ਕਾਰਨ ਆਰਥਿਕ ਸੁਸਤੀ ਬਣੀ ਹੋਈ ਹੈ।

 

 

ਦੇਸ਼ ਵਿੱਚ ਖਪਤ ਤੇ ਨਿਵੇਸ਼ ’ਚ ਕਮੀ ਕਾਰਨ ਚਾਲੂ ਵਿੱਤੀ ਵਰ੍ਹੇ ਦੌਰਾਨ ਮਾਲੀ ਘਾਟਆ, ਟੈਕਸ ਆਮਦਨ ਤੇ ਅਪਨਨਿਵੇਸ਼ ਦੇ ਟੀਚੇ ਪੂਰੇ ਕਰਨੇ ਨਾਮੁਮਕਿਨ ਜਾਪ ਰਹੇ ਹਨ। ਇਸ ਵਾਰ ਦੇ ਬਜਟ ਤੋਂ ਲੋਕਾਂ ਨੂੰ ਬਹੁਤ ਆਸਾਂ ਹਨ ਕਿਉਂਕਿ ਆਰਥਿਕ ਹਾਲਾਤ ਬਹੁਤ ਨਿਾਸ਼ਾਜਨਕ ਹਨ।

 

 

ਕੁੱਲ ਘਰੇਲੂ ਉਤਪਾਦ ਵਿਕਾਸ ਦਰ ਵੀ ਚਾਲੂ ਵਿੱਤੀ ਵਰ੍ਹੇ ਦੇ ਆਖ਼ਰ ’ਚ ਪੰਜ ਫ਼ੀ ਸਦੀ ਰਹਿਣ ਦੀ ਆਸ ਕੀਤੀ ਜਾ ਰਹੀ ਹੈ। ਆਰਥਿਕ ਅੰਕੜੇ ਖ਼ਰਾਬ ਰਹਿਣ ਦੇ ਮੌਜੂਦਾ ਹਾਲਾਤ ਵਿੱਚ ਆਮ ਬਜਟ 2020–21 ਤੋਂ ਰੋਜ਼ਗਾਰ ਸਿਰਜਣ, ਖਪਤ ਤੇ ਮੰਗ ਵਿੱਚ ਵਾਧੇ ਦੀ ਆਸ ਕੀਤੀ ਜਾ ਰਹੀ ਹੈ।

 

 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਸੋਮਵਾਰ ਨੂੰ ਨੌਰਥ ਬਲਾੱਕ ’ਚ ਹਲਵਾ ਰਸਮ ਦੀ ਮੇਜ਼ਬਾਨੀ ਕਰਨਗੇ ਤੇ ਉਸ ਤੋਂ ਬਾਅਦ ਬਜਟ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੋਵੇਗਾ।

 

 

ਹਲਵਾ ਰਸਮ ਦੌਰਾਨ ਲੋਹੇ ਦੇ ਵੱਡੇ ਬਰਤਨ ਵਿੱਚ ਹਲਵਾ ਤਿਆਰ ਕੀਤਾ ਜਾਂਦਾ ਹੈ ਤੇ ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਮੁਲਾਜ਼ਮਾਂ ਨੂੰ ਉਹ ਹਲਵਾ ਵੰਡਿਆ ਜਾਂਦਾ ਹੈ।

 

 

ਇਸ ਤੋਂ ਬਾਅਦ ਨੌਰਥ ਬਲਾੱਕ ਦੇ ਬੇਸਮੈਂਟ ਵਿੱਚ ਜਿੱਥੇ ਬਜਟ ਦੀ ਛਪਾਈ ਹੁੰਦੀ ਹੈ, ਉੱਥੇ ਅਗਲੇ 10 ਦਿਨਾਂ ਤੱਕ ਉਹ ਪ੍ਰਕਿਰਿਆ ਚੱਲੇਗੀ ਤੇ ਇਸ ਵਿੱਚ ਸ਼ਾਮਲ ਮੰਤਰਾਲੇ ਦੇ ਮੁਲਾਜ਼ਮ ਉੱਥੇ ਕੈਦ ਰਹਿਣਗੇ।

 

 

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ 1 ਫ਼ਰਵਰੀ ਨੂੰ ਸੰਸਦ ’ਚ ਆਮ ਬਜਟ ਪੇਸ਼ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Financial Year s Budget to be published today