ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਦਾਖ ਦੇ ਪਰਬਤਾਂ 'ਤੇ ਬਣੇ ਨਵੇਂ ਗਲੇਸ਼ੀਅਰ ਲਿਆ ਸਕਦੇ ਨੇ ਤਬਾਹੀ

ਲਦਾਖ ਦੇ ਪਰਬਤਾਂ 'ਤੇ ਬਣੇ ਨਵੇਂ ਗਲੇਸ਼ੀਅਰ ਲਿਆ ਸਕਦੇ ਨੇ ਤਬਾਹੀ

ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਅਧੀਨ ਆਉਂਦੀ ਖ਼ੁਦਮੁਖ਼ਤਿਆਰ ਸੰਸਥਾ ਵਾਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜੀਓਲੌਜੀ (ਡਬਲਿਊਆਈਐੱਚਜੀ) ਦੇਹਰਾਦੂਨ ਦੇ ਵਿਗਿਆਨੀਆਂ ਨੇ ਸੈਟੇਲਾਈਟ ਤਸਵੀਰਾਂ ਤੇ ਥਰਮਲ ਡੇਟਾ ਦੀ ਮਦਦ ਨਾਲ ਕਰਾਕੋਰਮ ਦੇ ਕੁਝ ਵੱਡੇ ਸਰਜ-ਟਾਈਪ ਗਲੇਸ਼ੀਅਰਾਂ ਦੇ ਵਿਸਥਾਰਤ ਮੁੱਲਾਂਕਣ ਦੁਆਰਾ ਲੱਦਾਖ ਦੀ ਕਰਾਕੋਰਮ ਰੇਂਜ ਵਿੱਚ 220 ਵਾਧੂ ਕਿਸਮ ਦੇ ਗਲੇਸ਼ੀਅਰਾਂ ਵਿੱਚ ਮੌਸਮੀ ਵਾਧਾ ਦਰਜ ਕੀਤਾ ਹੈ। ‘ਸਰਜਿੰਗ’ ਜਾਂ ‘ਸਰਜ ਟਾਈਪ’ ਗਲੇਸ਼ੀਅਰ ਖਾਸ ਕਿਸਮ ਦੇ ਗਲੇਸ਼ੀਅਰ ਹੁੰਦੇ ਹਨ ਜਿਨ੍ਹਾਂ ਵਿੱਚ ਸਮੇਂ ਦੇ ਨਾਲ-ਨਾਲ ਮਾਤਰਾ ਅਤੇ ਲੰਬਾਈ ਵਿੱਚ ਵਾਧਾ ਦਿਖਿਆ ਹੈ।

 

 

ਕਾਰਾਕੋਰਮ ਦੇ ਕੁੱਲ ਗਲੇਸ਼ੀਏਟਿਡ ਖੇਤਰ ਦੇ 40%  ਹਿੱਸੇ ਨੂੰ ਦਰਸਾਉਂਦੇ ਇਨ੍ਹਾਂ ਗਲੇਸ਼ੀਅਰਾਂ ਵਿੱਚ ਆਈ ਤਬਦੀਲੀ ਪਿਛਲੇ ਦਹਾਕਿਆਂ ਵਿੱਚ ਹਿਮਾਲਿਆ ਦੇ ਜ਼ਿਆਦਾਤਰ ਗਲੇਸ਼ੀਅਰਾਂ ਦੀ ਮਾਤਰਾ ਅਤੇ ਲੰਬਾਈ ਵਿੱਚ ਆਈ ਜ਼ਿਕਰਯੋਗ ਕਮੀ ਦੇ ਆਮ ਰੁਝਾਨ ਦੇ ਉਲਟ ਹੈ।

 

 

ਗਲੇਸ਼ੀਅਰਾਂ ਦਾ ਵਧਣਾ ਸੰਭਾਵਿਤ ਤੌਰ 'ਤੇ ਵਿਨਾਸ਼ਕਾਰੀ ਹੈ ਕਿਉਂਕਿ ਇਹ ਪਿੰਡਾਂ, ਸੜਕਾਂ ਅਤੇ ਪੁਲਾਂ ਦੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਹ ਨਦੀ ਦੀ ਘਾਟੀ ਦੇ ਪਾਰ ਵੀ ਜਾ ਸਕਦਾ ਹੈ ਅਤੇ ਬਰਫ਼ ਨਾਲ ਭਰੀ ਝੀਲ ਦਾ ਰੂਪ ਵੀ ਲੈ ਸਕਦਾ ਹੈ। ਇਹ ਝੀਲਾਂ ਵਿਨਾਸ਼ਕਾਰੀ ਹੜ੍ਹਾਂ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ, ਗਲੇਸ਼ੀਅਰ ਵਾਧੇ, ਬਰਫ਼ ਨਾਲ ਭਰੀਆਂ ਝੀਲਾਂ ਬਣਨ ਅਤੇ ਨਿਕਾਸੀਆਂ ਦੀ ਨਿਗਰਾਨੀ ਬੇਹੱਦ ਮਹੱਤਵਪੂਰਨ ਹੈ। ਆਉਣ ਵਾਲੇ ਸਮੇਂ ਵਿੱਚ ਇਹ ਗਲੇਸ਼ੀਅਰ ਵੱਡਾ ਸੰਕਟ ਖੜ੍ਹਾ ਕਰ ਸਕਦੇ ਹਨ।

 

 

ਕਾਰਾਕੋਰਮ ਦੇ ਸਰਜ ਟਾਈਪ ਗਲੇਸ਼ੀਅਰਾਂ ਦਾ ਮੁੱਲਾਂਕਣ ਅਤੇ ਨਿਯਮਤ ਨਿਗਰਾਨੀ ਕਰਨਾ ਇੱਕ ਮੁਸ਼ਕਲ ਕੰਮ ਰਿਹਾ ਹੈ। ਕਿਉਂਕਿ ਰਵਾਇਤੀ ਢੰਗ  ਤਰੀਕਿਆਂ ਵਿੱਚ, ਸਬਗਲੇਸ਼ੀਅਲ ਪ੍ਰਵਾਹਾਂ ਦੇ ਜ਼ਮੀਨੀ-ਪੱਧਰੀ ਮੁੱਲਾਂਕਣ ਦੀ ਜ਼ਰੂਰਤ ਹੈ। ਇਨ੍ਹਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਡਾ ਰਾਕੇਸ਼ ਭਾਂਬਰੀ ਦੀ ਅਗਵਾਈ ਵਿੱਚ ਡਬਲਿਊਆਈਐੱਚਜੀ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ ਮਲਟੀ ਟੈਂਪੋਰਲ ਅਤੇ ਮਲਟੀ-ਸੈਂਸਰ ਸੈਟੇਲਾਈਟ ਤਸਵੀਰਾਂ (ਲੈਂਡਸੈਟ 8 ਓਐੱਲਆਈ, ਏਐੱਸਟੀਈਆਰ ਤੇ ਸੈਂਟੀਨੇਲ -2), ਡਿਜੀਟਲ ਐਲੀਵੇਸ਼ਨ ਮਾਡਲਾਂ (ਡੀਈਐੱਮ) ਅਤੇ ਥਰਮਲ ਡੇਟਾ ਦੀ ਵਰਤੋਂ ਕਰ ਕਰਾਕੋਰਮ ਰੇਂਜ ਦੇ ਕੁਝ ਵੱਡੇ ਸਰਗਰਮ ਗਲੇਸ਼ੀਅਰਾਂ ਦਾ ਇੱਕ ਵਿਸਥਾਰਤ ਮੁੱਲਾਂਕਣ ਕੀਤਾ।

 

 

ਵਿਗਿਆਨੀਆਂ ਨੇ ਬੀਤੇ ਸਮੇਂ ਦੌਰਾਨ ਪਾਕਿਸਤਾਨ ਦੀ ਗਿਲਗਿਤ-ਬਾਲਟਿਸਤਾਨ ਦੀ ਹੰਜ਼ਾ ਘਾਟੀ ਵਿੱਚ ਸਥਿਤ ਵੱਡੇ ਹਸਨਾਬਾਦ ਗਲੇਸ਼ੀਅਰ ਦੇ ਸਹਾਇਕ ਨਦੀਆਂ ਤੋਂ ਪੈਦਾ ਹੋਏ ਸ਼ਿਸਪਰ ਅਤੇ ਮੁਛੁਹਰ ਗਲੇਸ਼ੀਅਰਾਂ 'ਤੇ ਧਿਆਨ ਕੇਂਦਰਿਤ ਕੀਤਾ। 20 ਵੀਂ ਸਦੀ ਦੌਰਾਨ ਜ਼ਮੀਨੀ ਸਰਵੇਖਣਾਂ ਅਤੇ ਨਕਸ਼ਿਆਂ ਤੋਂ ਪਤਾ ਲੱਗਦਾ ਹੈ ਕਿ ਦੋ ਸਹਾਇਕ ਨਦੀਆਂ ਸ਼ਿਸਪਰ ਅਤੇ ਮੁਛੁਹਰ ਪਿੱਛੇ ਹਟ ਗਈਆਂ ਸਨ ਅਤੇ ਸਾਲ 1954 ਤੱਕ ਵੱਖਰੀਆਂ ਗਲੇਸ਼ੀਅਰ ਵਿੱਚ ਵੰਡੀਆਂ ਗਈਆਂ ਸਨ।

 

 

ਸਾਲ 2017-2019 ਦੌਰਾਨ ਵੱਡ ਆਕਾਰੀ ਹਸਨਾਬਾਦ ਗਲੇਸ਼ੀਅਰ (ਹੰਜ਼ਾ ਖੇਤਰ) ਦੇ ਵੱਡੇ ਪੂਰਕ ਸ਼ਿਸਪਰ ਗਲੇਸ਼ੀਅਰ ਵਿੱਚ ਦੇਖੇ ਵਾਧੇ ਨੇ ਮੁਛੁਹਰ ਗਲੇਸ਼ੀਅਰ ਦੀ ਪ੍ਰੋਗਲੇਸ਼ੀਅਲ ਨਦੀ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਬਰਫ਼ ਨਾਲ ਭਰੀ ਝੀਲ ਬਣਾਈ ਅਤੇ ਗਲੇਸ਼ੀਅਲ ਝੀਲ ‘ਚੋਂ ਪੈਦਾ ਹੋਏ ਛੋਟੇ ਜਿਹੇ ਹੜ੍ਹ (ਜੀਐੱਲਐੱਫਐੱਫ) ਨੂੰ ਪੈਦਾ ਕੀਤਾ।

 

 

ਟੀਮ ਨੇ ਸੈਟੇਲਾਈਟ ਚਿੱਤਰਾਂ ਦੀ ਵਰਤੋਂ ਕਰਦਿਆਂ ਸਾਲ 1973 ਤੋਂ 2019 ਤੱਕ ਦੇ ਤਿੰਨ ਵੱਡੇ ਵਾਧਿਆਂ ਦਾ ਪਤਾ ਲਗਾਇਆ। ਵਾਧੇ ਦੌਰਾਨ ਕਾਰਾਕੋਰਮ ਗਲੇਸ਼ੀਅਰ ਦੀ ਸਤ੍ਹਾ ਦੀ ਸਭ ਤੋਂ ਵੱਡੀ ਪ੍ਰਵਾਹ ਦਰ ਦਰਜ ਕੀਤੀ ਗਈ ਅਤੇ ਨਤੀਜੇ ਵਜੋਂ ਗਲੇਸ਼ੀਅਰ ਲਗਭਗ 1500 ਮੀਟਰ ਅੱਗੇ ਵੱਧ ਆਇਆ। ਅਧਿਐਨ ਦੇ ਅਨੁਸਾਰ, ਸ਼ਿਸਪਰ ਦੇ ਵਾਧੇ ਦੇ ਤਾਜ਼ਾ ਸਰਗਰਮ ਪੜਾਅ ਅਪ੍ਰੈਲ 2018 ਵਿੱਚ ਸ਼ੁਰੂ ਹੋਇਆ, ਜਿਸ ਵਿੱਚ ਜੂਨ 2018 ਅਤੇ ਮਈ 2019 ਵਿੱਚ ਸਭ ਤੋਂ ਤੇਜ਼ ਦੋ ਸਤ੍ਹਾ ਪ੍ਰਵਾਹ ਦੇਖੇ ਗਏ, ਅਤੇ 22-23 ਜੂਨ 2019 ਨੂੰ ਇੱਕ ਜੀਐੱਲਐੱਫਐੱਫ ਵਿੱਚ ਤਬਦੀਲ ਹੋ ਗਏ। ਟੀਮ ਨੇ ਅਨੁਮਾਨ ਲਗਾਇਆ ਕਿ ਸਰਦੀਆਂ ਦੌਰਾਨ ਦਰਜ ਕੀਤਾ ਵਾਧਾ ਪਿਘਲੇ ਹੋਏ ਪਾਣੀ ਦੀ ਘੱਟ ਮਾਤਰਾ ਅਤੇ ਸਬ-ਗਲੇਸ਼ੀਅਲ ਪ੍ਰਵਾਹ ਰੁਕਣ ਕਾਰਨ ਵਧੇਰੇ ਹਾਈਡ੍ਰੋਲੌਜੀਕਲ ਕਾਰਨ ਹੈ। ਗਰਮੀਆਂ ਵਿੱਚ ਪਿਘਲੇ ਹੋਏ ਪਾਣੀ ਦਾ ਨਿਕਾਸੀਆਂ ਰਾਹੀਂ ਵਹਾਅ ਹੋਣ ਕਾਰਨ ਵਾਧਾ ਬੰਦ ਹੋ ਗਿਆ ਅਤੇ ਗਰਮੀ ਤੇ ਬਸੰਤ ਦੌਰਾਨ ਇਸ ਹਿੱਲ-ਜੁੱਲ ਵਿੱਚ ਵੀ ਵਖਰੇਵਾਂ ਦਰਜ ਗਿਆ। 

 

 

ਸਰਜ-ਟਾਈਪ ਦੇ ਗਲੇਸ਼ੀਅਰ ਥੁੜ ਮਿਆਦੀ (ਮਹੀਨਿਆਂ ਤੋਂ ਸਾਲਾਂ) ਤੇਜ਼ ਵਹਾਅ ਅਤੇ ਲੰਮੇ (ਦਹਾਕਿਆਂ ਤੋਂ ਸਦੀਆਂ ਤਕ) ਦੇ ਹੌਲੀ ਵਹਾਅ ਜਾਂ ਖੜੋਤ ਦੇ ਵਿਚਕਾਰ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਕ੍ਰਮਵਾਰ ''ਸਰਗਰਮ'' (ਜਾਂ ‘’ਸਰਜ’’) ਅਤੇ 'ਸ਼ਾਂਤ' ਪੜਾਅ ਕਿਹਾ ਜਾਂਦਾ ਹੈ। ਇਨ੍ਹਾਂ ਅਸਥਿਰ ਗਲੇਸ਼ੀਅਰਾਂ ਦਾ ਪ੍ਰਵਾਹ ਅਨਿਸ਼ਚਿਤ ਨਤੀਜਿਆਂ ਕਾਰਨ ਇਨ-ਸੀਟੂ ਨਿਰੀਖਣਾਂ ਦੀ ਵਰਤੋਂ ਕਰਦਿਆਂ ਇਕੱਲੇ ਗਲੇਸ਼ੀਅਰ ਦੇ ਆਕਾਰ ਦਾ ਸਹੀ ਮੁੱਲਾਂਕਣ ਕਰਨਾ ਮੁਸ਼ਕਲ ਬਣਾਉਂਦਾ ਹੈ। ਸਬਗਲੇਸ਼ੀਅਲ ਪ੍ਰਕਿਰਿਆਵਾਂ ਅਤੇ ਤੋਦਿਆਂ ਦੀ ਮਾਤਰਾ, ਸਮਾਏ ਪਾਣੀ ਦੀ ਵੰਡ, ਅਤੇ ਤਾਪਮਾਨ ਵਖਰੇਵੇਂ ਜਿਹੇ

 

 

ਹਾਲਾਤ ਸਰਜ-ਟਾਈਪਸ ਅਤੇ ਸਰਜ ਲਾਈਕਸ (surge-types and surge-like) ਦੇ ਵਿਵਹਾਰ ਸਪੈਕਟ੍ਰਮ ਦੀ ਭਿੰਨਤਾ ਨੂੰ ਸਮਝਣ ਲਈ ਮਹੱਤਵਪੂਰਨ ਹਨ। ਹਾਲਾਂਕਿ, ਕਰਾਕੋਰਮ ਵਿੱਚ ਅਜਿਹੀ ਜਾਣਕਾਰੀ ਬਹੁਤ ਘੱਟ ਜਾਂ ਨਾਮਾਲੂਮ ਰਹੀ ਹੈ, ਕਿਉਂਕਿ ਜ਼ਮੀਨੀ ਪੱਧਰ ‘ਤੇ ਨਿਗਰਾਨੀ ਕਰਨਾ ਮੁਸ਼ਕਲ ਹੈ।

 

 

ਨੇਚਰ, ਸਾਇੰਟਿਫਿਕ ਰਿਪੋਰਟਸ ਰਸਾਲੇ ਵਿੱਚ ਪ੍ਰਕਾਸ਼ਿਤ ਇਹ ਅਧਿਐਨ ਗਲੇਸ਼ੀਅਨ ਵਿਹਾਰ ਦੀ ਵੰਨ-ਸੁਵੰਨਤਾ ਨੂੰ ਸਮਝਣ ਅਤੇ ਤਬਾਹੀ ਤੋਂ ਬਚਣ ਲਈ ਯੋਜਨਾਬੰਦੀ ਅਤੇ ਪ੍ਰਬੰਧਨ ਲਈ ਇਕੱਲੇ-ਇਕੱਲੇ ਗਲੇਸ਼ੀਅਰ ਦੇ ਮਾਸ ਸੰਤੁਲਨ ਦਾ ਸਹੀ ਮੁੱਲਾਂਕਣ ਕਰਨ ਵਿੱਚ ਮਦਦਗਾਰ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Glaciers on Ladakh Mountains may be proved Destructive