ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ 'ਚ ਬਣਿਆ ਨਵਾਂ ਇਤਿਹਾਸ, ਸੈਂਸੈਕਸ ਪਹਿਲੀ ਵਾਰ 38000 ਤੋਂ ਪਾਰ

ਸ਼ੇਅਰ ਬਾਜ਼ਾਰ 'ਚ ਬਣਿਆ ਨਵਾਂ ਇਤਿਹਾਸ, ਸੈਂਸੈਕਸ ਪਹਿਲੀ ਵਾਰ 38000 ਤੋਂ ਪਾਰ

 

ਸੈਂਸੈਕਸ ਨੇ ਬਾਜ਼ਾਰ ਖੁੱਲ੍ਹਦੇ ਹੀ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪਹਿਲੀ ਵਾਰ ਸੈਂਸੈਕਸ 38000 ਨੂੰ ਪਾਰ ਕਰ ਗਿਆ ਹੈ ਜਦਕਿ ਨਿਫਟੀ ਨੇ 11495.2 ਦਾ ਨਵਾਂ ਰਿਕਾਰਡ ਬਣਾਇਆ ਹੈ।

 

ਸੈਂਸੈਕਸ ਨੇ 38050.12 ਦਾ ਨਵਾਂ ਰਿਕਾਰਡ ਸਭ ਤੋਂ ਸਿਖਰਲੇ ਸਥਾਨ ਤੇ ਬਣਾਇਆ ਹੈ।

 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਚ ਵੀ ਖਰੀਦਾਰੀ ਦਿੱਖ ਰਹੀ ਹੈ। ਬੀਐਸਈ ਦਾ ਮਿਡਕੈਪ ਇੰਡੈਕਸ 0.3 ਫੀਸਦ ਚੜ੍ਹਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ ਚ 0.4 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀਐਸਈ ਦਾ ਸਮਾਲਕੈਪ ਇੰਡੈਕਸ 0.4 ਫੀਸਦ ਤੱਕ ਉਛਲਿਆ ਹੈ।

 

ਹਾਲੇ ਬੀਐਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 123 ਅੰਕ ਮਤਲਬ 0.3 ਫੀਸਦ ਦੀ ਉਛਾਲ ਨਾਲ 38010 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਐਨਐਸਈ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 29 ਅੰਕ ਮਤਲਬ 0.25 ਫੀਸਦ ਦੀ ਤੇਜ਼ੀ ਨਾਲ 11479 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New history created in the stock market Sensex crossed the 38000 mark for the first time