ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ’ਚ ਨਵੀਂ ਵਜ਼ਾਰਤ ਛੇਤੀ ਹਲਫ਼ ਲਵੇਗੀ: ਕੁਮਾਰਸਵਾਮੀ

ਕਰਨਾਟਕ ’ਚ ਨਵੀਂ ਵਜ਼ਾਰਤ ਛੇਤੀ ਹਲਫ਼ ਲਵੇਗੀ: ਕੁਮਾਰਸਵਾਮੀ

ਕਰਨਾਟਕ ’ਚ ਗੱਠਜੋੜ ਸਰਕਾਰ ਨੂੰ ਕਾਇਮ ਰੱਖਣ ਲਈ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਦੀ ਸਰਕਾਰ ਦੇ ਸਾਰੇ ਹੀ ਮੰਤਰੀਆਂ ਨੇ ਅੱਜ ਸੋਮਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਦੇਣ ਵਾਲੇ ਮੰਤਰੀਆਂ ਵਿੱਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੋਵੇਂ ਪਾਰਟੀਆਂ ਦੇ ਮੰਤਰੀ ਸ਼ਾਮਲ ਸਨ।

 

 

ਇਹ ਜਾਣਕਾਰੀ ਖ਼ੁਦ ਮੁੱਖ ਮੰਤਰੀ ਸ੍ਰੀ ਐੱਚਡੀ ਕੁਮਾਰਸਵਾਮੀ ਨੇ ਅੱਜ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਉੱਤੇ ਦਿੱਤੀ।

 

 

ਇਸ ਤੋਂ ਪਹਿਲਾਂ ਕਾਂਗਰਸ ਦੇ 21 ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਸੀ। ਅਜਿਹਾ ਇੱਕ ਦਰਜਨ ਦੇ ਲਗਭਗ ਬਾਗ਼ੀ ਵਿਧਾਇਕਾਂ ਲਈ ਜਗ੍ਹਾ ਬਣਾਉਣ ਵਾਸਤੇ ਕੀਤਾ ਗਿਆ ਹੈ।

 

 

ਚੇਤੇ ਰਹੇ ਕਿ ਸਨਿੱਚਰਵਾਰ ਨੂੰ 9 ਕਾਂਗਰਸ ਦੇ ਤੇ 3 ਜੇਡੀਐੱਸ ਦੇ ਵਿਧਾਇਕਾਂ ਨੇ ਸੂਬਾ ਵਿਧਾਨ ਸਭਾ ਤੋਂ ਅਸਤੀਫ਼ੇ ਦੇ ਦਿੱਤੇ ਸਨ। ਇਸ ਲਈ ਉਨ੍ਹਾਂ ਵੱਖੋ–ਵੱਖਰੇ ਕਾਰਨ ਦੱਸੇ ਸਨ ਪਰ ਕਾਂਗਰਸ ਹਾਈ–ਕਮਾਂਡ ਇਹ ਮੰਨ ਕੇ ਚੱਲ ਰਹੀ ਹੈ ਕਿ ਉਨ੍ਹਾਂ ਸਾਰੇ ਨਾਰਾਜ਼ ਪਾਰਟੀ ਆਗੂਆਂ ਨੂੰ ਮਨਾਇਆ ਜਾ ਸਕਦਾ ਹੈ।

 

 

ਇਸ ਤੋਂ ਪਹਿਲਾਂ ਕਰਨਾਟਕ ਦੇ ਮੰਤਰੀ ਤੇ ਆਜ਼ਾਦ ਵਿਧਾਇਕ ਐੱਚ. ਨਾਗੇਸ਼ ਨੇ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ੇ ਕਾਰਨ ਸੰਕਟ ਵਿੱਚ ਘਿਰੀ ਕਾਂਗਰਸ–ਜਨਤਾ ਦਲ (ਐੱਸ) ਨੂੰ ਪਹਿਲਾਂ ਵੱਡਾ ਝਟਕਾ ਲੱਗਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ।

 

 

ਕਰਨਾਟਕ ਦੇ ਸੰਕਟ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਅਧੀਰ ਰੰਜਨ ਚੌਧਰੀ ਨੇ ਦੋਸ਼ ਲਾਇਆ ਕਿ ਭਾਜਪਾ ਸ਼ਿਕਾਰੀ ਪਾਰਟੀ ਹੈ। ਲੋਕ ਸਭਾ ’ਚ ਪਾਰਟੀ ਦੇ ਆਗੂ ਚੌਧਰੀ ਨੇ ਸੰਸਦ ਭਵਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸੰਸਦ ਵਿੱਚ ਕਰਨਾਟਕ ਦਾ ਮੁੱਦਾ ਚੁੱਕਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New ministry will take oath soonL Kumaraswamy