ਨਵਾਂ ਮੋਟਰ ਵਹੀਕਲ ਐਕਟ ਪੱਛਮੀ ਬੰਗਾਲ ਵਿੱਚ ਲਾਗੂ ਨਹੀਂ ਹੋਵੇਗਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਪੱਸ਼ਟ ਕੀਤਾ ਕਿ ਉਹ ਨਵਾਂ ਮੋਟਰ ਵਾਹਨ ਨਿਯਮ ਲਾਗੂ ਨਹੀਂ ਕਰਨਗੀ ਕਿਉਂਕਿ ਉਨ੍ਹਾਂ ਦੇ ਸਰਕਾਰੀ ਅਧਿਕਾਰੀਆਂ ਦੀ ਸਲਾਹ ਹੈ ਕਿ ਇਸ ਨਾਲ ਆਮ ਲੋਕਾਂ ‘ਤੇ ਬੋਝ ਵਧੇਗਾ।
ਮਮਤਾ ਬੈਨਰਜੀ ਨੇ ਕਿਹਾ ਕਿ ਜੁਰਮਾਨੇ ਦੀ ਮਾਤਰਾ ਚ ਵਾਧਾ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ ਇਸ ਨੂੰ 'ਮਨੁੱਖੀ ਦ੍ਰਿਸ਼ਟੀਕੋਣ' ਤੋਂ ਵੇਖਣ ਦੀ ਲੋੜ ਹੈ। ਮਮਤਾ ਬੈਨਰਜੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮਮਤਾ ਬੈਨਰਜੀ ਵਲੋਂ ਇਹ ਬਿਆਨ ਅਜਿਹੇ ਸਮੇਂ ਦਿੱਤਾ ਗਿਆ ਹੈ ਜਦੋਂ ਗੁਜਰਾਤ ਸਰਕਾਰ ਨੇ ਇੱਕ ਦਿਨ ਪਹਿਲਾਂ ਚਲਾਨ ਦੀ ਰਕਮ ਘਟਾ ਦਿੱਤੀ ਹੈ।
ਦੱਸ ਦੇਈਏ ਕਿ ਗੁਜਰਾਤ ਸਰਕਾਰ ਨੇ ਜ਼ੁਰਮਾਨਾ 90% ਘਟਾਉਣ ਦਾ ਐਲਾਨ ਕੀਤਾ ਹੈ। ਕੁਝ ਹੋਰ ਸਰਕਾਰਾਂ ਭਵਿੱਖ ਚ ਵੀ ਅਜਿਹਾ ਐਲਾਨ ਕਰ ਸਕਦੀਆਂ ਹਨ।
.