ਕੇਂਦਰ ਸਰਕਾਰ ਨੇ ਅੰਡੋਮਾਨ ਨਿਕੋਰਾਰ ਦੀਪ ਸਮੂਹ ਦੇ ਤਿੰਲ ਟਾਪੂਆਂ ਦੇ ਨਾਅਵਾਂ ਨੂੰ ਬਦਲ ਦਿੱਤਾ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਤਿੰਨਾਂ ਟਾਪੂਆਂ ਦਾ ਨਾਂ ਰੋਸ ਆਈਲੈਂਡ ਤੋਂ ਨੇਤਾਜੀ ਸੁਪਾਸ਼ਚੰਦਰ ਬੋਸ, ਨੀਲ ਆਈਲੈਂਡ ਤੋਂ ਸ਼ਹੀਦ ਅਤੇ ਹੈਵਲਾਕ ਟਾਪੂ ਦਾ ਨਾਂ ਬਦਲ ਕੇ ਸਵਰਾਜ ਰੱਖ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੰਗਮ ਨਗਰੀ ਇਲਾਹਾਬਾਦ ਦਾ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਯੂਪੀ ਚ ਕੁਝ ਹੋਰ ਵੀ ਸ਼ਹਿਰਾਂ ਦੇ ਨਾਂ ਬਦਲੇ ਗਏ। ਜਿਸਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।
ਆਪਣੇ ਤੇ ਹੋ ਰਹੇ ਹਮਲਿਆਂ ਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇੱਕ ਸਮਾਗਮ ਚ ਇਸ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਲੋਕ ਕਹਿ ਰਹੇ ਹਨ ਕਿ ਸ਼ਹਿਰਾਂ ਦਾ ਨਾਂ ਬਦਲ ਦਿੱਤਾ। ਨਾਂ ਨਾਲ ਕੀ ਹੁੰਦਾ ਹੈ। ਮੈਂ ਕਿਹਾ ਤੁਹਾਡੇ ਮਾਪਿਆਂ ਨੇ ਤੁਹਾਡਾ ਨਾਂ ਦੁਰਯੋਧਨ ਅਤੇ ਰਾਵਣ ਕਿਉਂ ਨਹੀਂ ਰੱਖ ਦਿੱਤਾ। ਨਾਂ ਦਾ ਇਸ ਦੇਸ਼ ਚ ਹੀ ਨਹੀਂ ਬਲਕਿ ਦੂਜੇ ਦੇਸ਼ਾਂ ਚ ਵੀ ਬਹੁਤ ਮਹੱਤਵ ਹੈ। ਇਸ ਦੇਸ਼ ਚ ਸਭ ਤੋਂ ਜਿ਼ਆਦਾ ਨਾਂ ਰਾਮ ਨਾਲ ਜੁੜੇ ਹਨ। ਅਨੁਸੂਚਿਤ ਸਮਾਜ ਚ ਵਾਧੂ ਲੋਕਾਂ ਦਾ ਨਾਂ ਰਾਮ ਨਾਲ ਜੁੜਿਆ ਹੈ। ਨਾਂ ਸਾਡੀ ਮਾਣਯੋਗ ਰਵਾਇਤ ਨੂੰ ਨਾਲ ਜੋੜਦਾ ਹੈ।
Three islands in Andaman and Nicobar — Ross Island, Neil Island and Havelock Island to be renamed as Netaji Subhash Chandra Bose Island, Shaheed Dweep & Swaraj Dweep respectively by Centre.
— ANI (@ANI) December 25, 2018
/