ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਪੈਨ-ਕਾਰਡ ਨਿਯਮ

5 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਪੈਨ-ਕਾਰਡ ਨਿਯਮ

ਟੈਕਸ ਚੋਰੀ ਰੋਕਣ ਲਈ ਆਮਦਨ ਟੈਕਸ ਵਿਭਾਗ ਨੇ ਪੈਨ-ਕਾਰਡ ਨਿਯਮਾਂ `ਚ ਤਬਦੀਲੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਨਵੇਂ ਨਿਯਮ ਆਉਂਦੀ 5 ਦਸੰਬਰ ਤੋਂ ਲਾਗੂ ਹੋ ਜਾਣਗੇ। ਨਵੇਂ ਨਿਯਮ ਮੁਤਾਬਕ ਅਜਿਹੀਆਂ ਵਿੱਤੀ ਸੰਸਥਾਵਾਂ ਜੋ ਇੱਕ ਵਿੱਤੀ ਸਾਲ ਦੌਰਾਨ 2.5 ਲੱਖ ਰੁਪਏ ਜਾਂ ਉਸ ਤੋਂ ਵੱਧ ਦਾ ਲੈਣ-ਦੇਣ ਕਰਦੀਆਂ ਹਨ, ਉਨ੍ਹਾਂ ਲਈ ਪੈਨ (ਪਰਮਾਨੈਂਟ ਅਕਾਊਂਟ ਨੰਬਰ) ਲੈਣਾ ਜ਼ਰੂਰੀ ਹੋ ਜਾਵੇਗਾ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਆਪਣੇ ਇੱਕ ਨੋਟੀਫਿ਼ਕੇਸ਼ਨ `ਚ ਕਿਹਾ ਹੈ ਕਿ ਜੇ ਕੋਈ ਵਿਅਕਤੀ ਇੱਕ ਵਿੱਤੀ ਸਾਲ ਦੌਰਾਨ 2.50 ਲੱਖ ਰੁਪਏ ਜਾਂ ਉਸ ਤੋਂ ਵੱਧ ਦਾ ਲੈਣ-ਦੇਣ ਕਰਦਾ ਹੈ, ਉਸ ਨੂੰ ‘ਪੈਨ` ਭਾਵ ਆਪਣਾ ‘ਸਥਾਈ ਖਾਤਾ ਨੰਬਰ` ਲੈਣ ਲਈ 31 ਮਈ, 2019 ਤੋਂ ਪਹਿਲਾਂ ਅਰਜ਼ੀ ਦੇਣੀ ਹੋਵੇਗੀ।


ਇਹ ਹਨ ਪੈਨ-ਕਾਰਡ ਲਈ ਪੰਜ ਨਵੇਂ ਨਿਯਮ
1.  ਇਨਕਮ ਟੈਕਸ ਨਿਯਮ 1962 `ਚ ਕੀਤੀ ਨਵੀਂ ਸੋਧ ਮੁਤਾਬਕ ਵਿੱਤੀ ਵਰ੍ਹੇ ਦੌਰਾਨ 2.5 ਲੱਖ ਜਾਂ ਉਸ ਤੋਂ ਵੱਧ ਦਾ ਵਿੱਤੀ ਲੈਣ-ਦੇਣ ਕਰਨ ਵਾਲੀਆਂ ਸੰਸਥਾਵਾਂ ਲਈ ਪੈਨ ਕਾਰਡ ਲਈ ਅਰਜ਼ੀ ਦੇਣੀ ਲਾਜ਼ਮੀ ਹੈ। ਉਨ੍ਹਾਂ ਨੂੰ ਇਹ ਅਰਜ਼ੀਆਂ 31 ਮਈ, 2019 ਤੱਕ ਦੇਣੀਆਂ ਹੋਣਗੀਆਂ।
2.  ਨਵੇਂ ਆਮਦਨ ਟੈਕਸ ਨਿਯਮ ਵਿਅਕਤੀਗਤ ਟੈਕਸ-ਦਾਤਿਆਂ ਲਈ ਨਹੀਂ, ਸਗੋਂ ਸੰਸਥਾਵਾਂ ਲਈ ਜਾਰੀ ਕੀਤੇ ਗਏ ਹਨ।
3.  ਜੇ ਕੋਈ ਵਿਅਕਤੀ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰ, ਪਾਰਟਨਰ, ਟਰੱਸਟੀ, ਲੇਖਕ, ਬਾਨੀ, ਕਰਤਾ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਮੁੱਖ ਅਧਿਕਾਰੀ ਜਾਂ ਅਹੁਦੇਦਾਰ ਹੈ ਅਤੇ ਉਸ ਕੋਲ ਪੈਨ ਨਹੀਂ ਹੈ, ਤਾਂ ਉਸ ਨੂੰ ਹੁਣ 31 ਮਈ, 2019 ਤੱਕ ਪੈਨ ਕਾਰਡ ਲਈ ਅਰਜ਼ੀ ਦੇਣੀ ਹੋਵੇਗੀ।
4.  ਨਾਂਗੀਆ ਐਡਵਾਈਜ਼ਰਸ ਐੱਲਐੱਲਪੀ ਪਾਰਟਨਰ ਸੂਰਜ ਨਾਂਗੀਆ ਨੇ ਕਿਹਾ ਕਿ ਘਰੇਲੂ ਕੰਪਨੀਆਂ ਲਈ ਵੀ ਪੈਨ ਰੱਖਣਾ ਲਾਜ਼ਮੀ ਹੋਵੇਗਾ, ਭਾਵੇਂ ਉਸ ਦੀ ਕੁੱਲ ਵਿੱਕਰੀ, ਟਰਨਓਵਰ ਜਾਂ ਸਾਰੀਆਂ ਰਸੀਦਾਂ ਵਿੱਤੀ ਵਰ੍ਹੇ ਦੌਰਾਨ ਪੰਜ ਲੱਖ ਰੁਪਏ ਤੋਂ ਘੱਟ ਹੋਣ। ਇਸ ਨਾਲ ਆਮਦਨ ਟੈਕਸ ਵਿਭਾਗ ਨੂੰ ਟੈਕਸ ਚੋਰੀ ਰੋਕਣ ਵਿੰਚ ਮਦਦ ਮਿਲੇਗੀ।
5.  ਇੱਕ ਹੋਰ ਨਿਯਮ ਅਧੀਨ ਕੇ਼ਦਰੀ ਪ੍ਰਤੱਖ ਟੈਕਸ ਬੋਰਡ ਨੇ ਪੈਨ-ਕਾਰਡ ਬਣਾਉਣ ਲਈ ਪਿਤਾ ਦਾ ਨਾਂਅ ਦੇਣ ਦੀ ਲਾਜ਼ਮੀ ਸ਼ਰਤ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New PAN Card Rules from 5th December