ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਰਿਕਾਰਡ: ਉੜੀਸਾ ’ਚ ਕੱਟਿਆ ਟਰੱਕ ਦਾ 6.53 ਲੱਖ ਰੁਪਏ ਦਾ ਚਾਲਾਨ

ਨਵਾਂ ਰਿਕਾਰਡ: ਉੜੀਸਾ ’ਚ ਕੱਟਿਆ ਟਰੱਕ ਦਾ 6.53 ਲੱਖ ਰੁਪਏ ਦਾ ਚਾਲਾਨ

ਅੱਜ–ਕੱਲ੍ਹ ਭਾਰਤ ਵਿੱਚ ਵੱਧ ਤੋਂ ਵੱਧ ਰਕਮ ਦੇ ਚਾਲਾਨ ਕੱਟਣ ਤੇ ਇਸ ਸਬੰਧੀ ਨਵੇਂ ਰਿਕਾਰਡ ਕਾਇਮ ਕਰਨ ਦੀ ਜਿਵੇਂ ਦੌੜ ਜਿਹੀ ਲੱਗੀ ਹੋਈ ਹੈ। ਹੁਣ ਸੱਚਮੁੱਚ ਚਾਲਾਨ ਦਾ ਇਹ ਨਵਾਂ ਰਿਕਾਰਡ ਉੜੀਸਾ ’ਚ ਕਾਇਮ ਹੋਇਆ ਹੈ; ਜਿੱਥੇ ਇੱਕ ਟਰੱਕ ਦਾ ਚਾਲਾਨ 6 ਲੱਖ 53 ਹਜ਼ਾਰ ਰੁਪਏ ਦਾ ਕੱਟਿਆ ਗਿਆ ਹੈ।

 

 

ਇਹ ਚਾਲਾਨ ਬੀਤੀ 10 ਅਗਸਤ ਨੂੰ ਸੰਬਲਪੁਰ ਰੀਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਕੱਟਿਆ ਗਿਆ ਹੈ। ਇਹ ਜੁਰਮਾਨਾ ਪੁਰਾਣੇ ਟ੍ਰੈਫ਼ਿਕ ਨਿਯਮਾਂ ਦੇ ਆਧਾਰ ਉੱਤੇ ਹੀ ਲਾਇਆ ਗਿਆ ਹੈ। ਦਰਅਸਲ ਨਾਗਾਲੈਂਡ ਦੇ ਨੰਬਰ ਵਾਲੇ ਇਸ ਟਰੱਕ ਦੇ ਮਾਲਕ ਨੇ ਕਈ ਉਲੰਘਣਾਵਾਂ ਕੀਤੀਆਂ ਹੋਈਆਂ ਸਨ।

 

 

ਟਰੱਕ ਮਾਲਕ ਦੀ ਪਛਾਣ ਨਾਗਾਲੈਂਡ ਦੇ ਫ਼ੇਕ ਟਾਊਨ ਦੀ ਬੈਥੇਲ ਕਾਲੋਨੀ ਦੇ ਨਿਵਾਸੀ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਵਜੋਂ ਹੋਈ ਹੈ।

 

 

ਚਾਲਾਨ ਕੱਟੇ ਜਾਣ ਸਮੇਂ ਡਰਾਇਵਰ ਦਿਲੀਪ ਕਰਤਾ ਸੀ; ਜੋ ਝਾਰਸੁਗੁੜਾ ਦਾ ਰਹਿਣ ਵਾਲਾ ਹੈ।

 

 

ਸੁਤਰਾਂ ਮੁਤਾਬਕ RTO ਨੇ ਉਸ ਉੱਤੇ ਬਿਨਾ ਰੋਡ–ਟੈਕਸ ਵਾਹਨ ਚਲਾਉਣਾ, ਬਿਨਾ ਵਾਹਨ ਬੀਮਾ, ਵਾਯੂ ਤੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ ਤੇ ਮਾਲਵਾਹਕ ਟਰੱਕ ਉੱਤੇ ਯਾਤਰੀ ਲਿਜਾਣ ਦੇ ਨਿਯਮਾਂ ਦੀ ਉਲੰਘਣਾ ਅਧੀਨ ਚਾਲਾਨ ਕੱਟਿਆ ਹੈ। ਇਸ ਤੋਂ ਇਲਾਵਾ ਟਰੱਕ ਲਈ ਪਰਮਿਟ ਸ਼ਰਤਾਂ ਦੀ ਉਲੰਘਣਾ ਵੀ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Record Truck s Challan worth Rs 6 lakh 53 thousand